ਕਾਂਗਰਸ ਦੇ MP ''ਰਵਨੀਤ ਬਿੱਟੂ'' ਨੂੰ ਹੋਇਆ ''ਕੋਰੋਨਾ'', ਸੰਸਦ ਦੀ ਕਾਰਵਾਈ ''ਚ ਲਿਆ ਸੀ ਹਿੱਸਾ
Tuesday, Mar 30, 2021 - 10:10 AM (IST)
ਲੁਧਿਆਣਾ : ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਰਵਨੀਤ ਬਿੱਟੂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜਾਣਕਾਰੀ ਮੁਤਾਬਕ ਰਵਨੀਤ ਬਿੱਟੂ ਨੂੰ ਪਿਛਲੇ ਕੁੱਝ ਦਿਨਾਂ ਤੋਂ ਬੁਖਾਰ ਦੀ ਸ਼ਿਕਾਇਤ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ ਤਾਂ ਰਿਪੋਰਟ ਪਾਜ਼ੇਟਿਵ ਨਿਕਲੀ।
ਇਹ ਵੀ ਪੜ੍ਹੋ : ਮਖੂ 'ਚ ਚਿੱਟੇ ਦੀ ਭੇਂਟ ਚੜ੍ਹਿਆ ਨੌਜਵਾਨ, ਪਰਿਵਾਰ ਨੇ ਰੋਂਦਿਆਂ ਬਿਆਨ ਕੀਤਾ ਦਰਦ
ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਖ਼ੁਦ ਨੂੰ ਆਈਸੋਲੇਟ ਕਰ ਲਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਰਵਨੀਤ ਬਿੱਟੂ ਨੇ ਸੰਸਦ ਦੀ ਕਾਰਵਾਈ 'ਚ ਵੀ ਹਿੱਸਾ ਲਿਆ ਸੀ ਅਤੇ ਇਸ ਦੌਰਾਨ ਉਹ ਕਈ ਸੰਸਦ ਮੈਂਬਰਾਂ ਦੇ ਸੰਪਰਕ 'ਚ ਆਏ ਸਨ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਪੰਜਾਬੀ ਗਾਇਕ 'ਦਿਲਜਾਨ' ਦੀ ਦਰਦਨਾਕ ਹਾਦਸੇ ਦੌਰਾਨ ਮੌਤ
ਪੰਜਾਬ 'ਚ 'ਕੋਰੋਨਾ' ਦੇ ਹਾਲਾਤ
ਪੰਜਾਬ 'ਚ ਕੋਰੋਨਾ ਦੇ ਕੇਸ ਦਿਨੋਂ-ਦਿਨ ਵੱਧਦੇ ਦਿਖਾਈ ਦੇ ਰਹੇ ਹਨ। ਸੂਬੇ 'ਚ ਐਤਵਾਰ ਤੱਕ 231734 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਇਨ੍ਹਾਂ 'ਚੋਂ 6690 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਲੋਕਾਂ ਦੀ ਕੋਰੋਨਾ ਸੈਂਪਲਿੰਗ ਲਗਾਤਾਰ ਜਾਰੀ ਹੈ ਅਤੇ ਸਰਕਾਰ ਵੱਲੋਂ ਇਸ ਨੂੰ ਰੋਕਣ ਲਈ ਤਰ੍ਹਾਂ-ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ।
ਨੋਟ : ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ