ਗੈਂਗਸਟਰ ਲਾਲੀ ਚੀਮਾ ਦੀ ਗ੍ਰਿਫਤਾਰੀ ''ਤੇ ਬਿੱਟੂ ਨੇ ਥਾਪੜੀ ਸਰਕਾਰ ਦੀ ਪਿੱਠ (ਵੀਡੀਓ)
Wednesday, Mar 27, 2019 - 03:45 PM (IST)
ਲੁਧਿਆਣਾ : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਗੈਂਗਸਟਰ ਲਾਲੀ ਚੀਮਾ ਦੀ ਗ੍ਰਿਫਤਾਰੀ 'ਤੇ ਸਰਕਾਰ ਦੀ ਪਿੱਠ ਥਾਪੜਦਿਆਂ ਕਿਹਾ ਹੈ ਕਿ ਕਾਂਗਰਸ ਨੇ ਗੈਂਗਸਟਰਾਂ 'ਤੇ ਨੱਥ ਪਾਈ ਹੈ ਅਤੇ ਗੈਂਗਸਟਰਾਂ ਦੀ ਇਕ-ਇਕ ਹਰਕਤ 'ਤੇ ਇੰਟੈਲੀਜੈਂਸ ਦੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਇਹ ਗੈਂਗਸਟਰ ਗੁਆਂਢੀ ਸੂਬਿਆਂ 'ਚ ਲੁਕੇ ਹੋਏ ਹਨ। ਗੈਂਗਸਟਰ ਲਾਲੀ ਚੀਮਾ ਨੂੰ ਡੇਹਲੋਂ ਤੋਂ ਗ੍ਰਿਫਤਾਰ ਕਰਨ ਬਾਰੇ ਬੋਲਦਿਆਂ ਬਿੱਟੂ ਨੇ ਕਿਹਾ ਕਿ ਲਾਲੀ ਪੰਜਾਬ 'ਚ ਵਾਰਦਾਤ ਕਰਨ ਆਇਆ ਸੀ ਅਤੇ ਐੱਮ. ਐੱਲ. ਏ. ਨੂੰ ਧਮਕੀਆਂ ਵੀ ਦਿੰਦਾ ਸੀ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।