ਭਾਜਪਾ ਸ਼ੁਰੂ ਤੋਂ ਹੀ ਬਹੁਤ ਮਜ਼ਬੂਤ ਪਾਰਟੀ ਰਹੀ ਹੈ: ਰਵਨੀਤ ਬਿੱਟੂ
Wednesday, Jun 03, 2026 - 01:37 PM (IST)
ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਭਾਜਪਾ ਦੇ ਨਵੇਂ ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸੈਕਟਰ-37 ਵਿਚ ਇਕ ਸਮਾਰੋਹ ਆਯੋਜਿਤ ਕੀਤਾ ਗਿਆ, ਜਿੱਥੇ ਪੂਜਾ ਅਰਚਨਾ ਕੀਤੀ ਗਈ। ਫਿਰ ਉਨ੍ਹਾਂ ਨੇ ਅਹੁਦਾ ਸੰਭਾਲਿਆ। ਇਸ ਦੇ ਨਾਲ ਹੀ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਵੀ ਜਾਰੀ ਕੀਤੀ ਗਈ। ਇਸ ਖ਼ਾਸ ਪ੍ਰੋਗਰਾਮ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਸੌਦਾਨ ਸਿੰਘ, ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਰਾਸ਼ਟਰੀ ਸਕੱਤਰ ਨਰਿੰਦਰ ਸਿੰਘ ਰੈਨਾ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਸਮੇਤ ਸੀਨੀਅਰ ਭਾਜਪਾ ਆਗੂ ਅਤੇ ਵੱਡੀ ਗਿਣਤੀ ਵਿਚ ਵਰਕਰ ਸ਼ਾਮਲ ਹੋਏ।

ਇਹ ਵੀ ਪੜ੍ਹੋ: ਪੰਜਾਬ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਉਜਾੜ 'ਤਾ ਘਰ, ਦਰਾਣੀ-ਜਠਾਣੀ ਦੀ ਇਕੱਠਿਆਂ ਹੋਈ ਮੌਤ
ਅਕਾਲੀ ਦਲ ਭਾਜਪਾ ਤੋਂ ਬਿਨਾਂ ਕੁਝ ਵੀ ਨਹੀਂ ਸੀ
ਇਸ ਮੌਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪਹਿਲਾਂ ਸੁਨੀਲ ਕੁਮਾਰ ਜਾਖੜ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਇਕ ਵੱਡਾ ਕਾਫ਼ਲਾ ਬਣਿਆ ਗਿਆ ਹੈ। ਭਾਜਪਾ ਸ਼ੁਰੂ ਤੋਂ ਹੀ ਇਕ ਬਹੁਤ ਮਜ਼ਬੂਤ ਪਾਰਟੀ ਰਹੀ ਹੈ। ਅਕਾਲੀ ਦਲ ਭਾਜਪਾ ਤੋਂ ਬਿਨਾਂ ਕੁਝ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਚੁੱਘ ਸਾਬ੍ਹ ਕਹਿ ਰਹੇ ਸਨ ਕਿ ਬਾਦਲ ਸਾਬ੍ਹ 18 ਦੀ ਬਜਾਏ 19 ਸੀਟਾਂ ਤੋਂ ਸ਼ੁਰੂਆਤ ਕਰਦੇ ਸਨ। ਉਹ ਕਹਿੰਦੇ ਸਨ ਕਿ 18 ਸੀਟਾਂ ਤਾਂ ਉਨ੍ਹਾਂ ਦੀਆਂ ਹੀ ਹਨ।

ਬਿੱਟੂ ਨੇ ਕਿਹਾ ਕਿ ਜਦੋਂ ਨਵੀਂ ਸਰਕਾਰ ਆਈ ਸੀ ਤਾਂ ਉਸ ਸਮੇਂ ਜਾਖੜ ਸਾਬ੍ਹ ਨੇ ਸਰਕਾਰ ਦੇ ਸਾਹਮਣੇ ਆਪਣੀ ਗੱਲ ਮਜ਼ਬੂਤੀ ਨਾਲ ਰੱਖੀ ਸੀ। ਅਸੀਂ ਕਿਸੇ ਹੋਰ ਪਾਰਟੀ ਤੋਂ ਇਸ ਪਾਰਟੀ ਵਿੱਚ ਆਏ ਸੀ। ਅਸ਼ਵਨੀ ਸ਼ਰਮਾ ਤਿੰਨ ਵਾਰ ਪ੍ਰਧਾਨ ਰਹੇ ਪਰ ਪਾਰਟੀ ਨੇ ਉਨ੍ਹਾਂ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ। ਇਸ ਦੇ ਬਾਵਜੂਦ ਉਹ ਕੰਮ ਕਰਦੇ ਰਹੇ। ਸਾਡੇ ਕੋਲ ਨੇਤਾਵਾਂ ਦੀ ਕੋਈ ਕਮੀ ਨਹੀਂ ਹੈ। ਜਿੱਥੇ ਆਮ ਆਦਮੀ ਪਾਰਟੀ ਵਾਲੇ ਆਪਣੀ ਰਾਜਧਾਨੀ ਦੱਸਦੇ ਹਨ, ਉਥੇ ਹੀ ਪਾਰਟੀ ਨੇ ਕੇਵਲ ਸਿੰਘ ਢਿੱਲੋਂ ਨੂੰ ਕੁਰਸੀ 'ਤੇ ਬਿਠਾਇਆ ਹੈ। ਕਈ ਵਾਰ ਚੀਜ਼ਾਂ ਗੁੱਸੇ ਨਾਲ ਨਹੀਂ ਹੱਲ ਹੁੰਦੀਆਂ, ਉਹ ਪਿਆਰ ਨਾਲ ਹੱਲ ਹੁੰਦੀਆਂ ਹਨ। ਰਾਜ ਸਭਾ ਵਿੱਚ ਸਾਡੇ ਕੋਲ ਪੰਜਾਬ ਤੋਂ ਸੱਤ ਮੈਂਬਰ ਹਨ, ਜੋ ਉਨ੍ਹਾਂ ਦੀ ਅਯੋਗਤਾ ਕਾਰਨ ਹਨ।
ਇਹ ਵੀ ਪੜ੍ਹੋ: ਪੰਜਾਬ ਦੀਆਂ ਇਨ੍ਹਾਂ ਧੀ ਨੇ ਚਮਕਾਇਆ ਨਾਂ, ਦੇਸ਼ ਭਰ 'ਚੋਂ ਹਾਸਲ ਕੀਤੇ ਵੱਡੇ ਮੁਕਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
