ਸ਼੍ਰੀ ਸ਼੍ਰੀ ਰਵਿਸ਼ੰਕਰ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਪੁਲਸ ਹਿਰਾਸਤ ''ਚ

Saturday, Nov 23, 2019 - 06:41 PM (IST)

ਸ਼੍ਰੀ ਸ਼੍ਰੀ ਰਵਿਸ਼ੰਕਰ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਪੁਲਸ ਹਿਰਾਸਤ ''ਚ

ਫਰੀਦਕੋਟ (ਜਗਤਾਰ)—ਅੱਜ ਬਾਬਾ ਫਰੀਦ ਯੂਨੀਵਰਸਿਟੀ 'ਚ ਸ੍ਰੀ ਸ੍ਰੀ ਰਵੀਸ਼ੰਕਰ ਦੇ ਪ੍ਰੋਗਰਾਮ ਦੇ ਵਿਰੋਧ 'ਚ ਕੁਝ ਜਥੇਬੰਦੀਆਂ ਵਲੋਂ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਾਪਸ ਜਾਓ ਦੇ ਸਲੋਗਨ ਦਿਖਾਏ ਗਏ।

PunjabKesari

ਪ੍ਰਦਰਸ਼ਨਕਾਰੀ ਪ੍ਰੋਗਰਾਮ ਵਾਲੀ ਜਗ੍ਹਾ ਤੋਂ ਕਰੀਬ ਅੱਧਾ ਕਿਲੋਮੀਟਰ ਪਿੱਛੇ ਰੈਸਟ ਹਾਊਸ 'ਚ ਇਕੱਠੇ ਹੋਏ ਅਤੇ ਜਿਵੇਂ ਹੀ ਉਹ ਪ੍ਰੋਗਰਾਮ ਵਾਲੀ ਜਗ੍ਹਾ ਦੇ ਲਈ ਵਧਣ ਲੱਗੇ ਤਾਂ ਪੁਲਸ ਵਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦਰਮਿਆਨ ਪੁਲਸ ਨਾਲ ਧੱਕਾ-ਮੁੱਕਾ ਵੀ ਹੋਈ।

PunjabKesari

ਉੱਥੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਪਰ ਫਿਰ ਵੀ ਕੁਝ ਪ੍ਰਦਰਸ਼ਨਕਾਰੀ ਅੱਗੇ ਵਧਦੇ ਹੋਏ ਯੂਨੀਵਰਸਿਟੀ 'ਚ ਪ੍ਰੋਗਰਾਮ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ ਅਤੇ ਪੁਲਸ ਵਲੋਂ ਉਨ੍ਹਾਂ ਨੂੰ ਲਗਾਤਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮਾਹੋਲ ਖਰਾਬ ਹੁੰਦਾ ਦੇਖ ਪੁਲਸ ਵਲੋਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ।

PunjabKesari

ਕਿਉਂ ਕੀਤਾ ਗਿਆ ਪ੍ਰਦਰਸ਼ਨ
ਇਸ ਸਮੇਂ ਵੱਖ-ਵੱਖ ਜਥੇਬੰਦੀਆਂ ਵਲੋਂ ਵਿਰੋਧ ਕਰਦੇ ਹੋਏ ਕਿਹਾ ਕਿ ਸ੍ਰੀ ਸ੍ਰੀ ਰਵਿਸ਼ੰਕਰ ਦੇ ਰੂਹਾਨੀ ਲੈਕਚਰ 'ਚ ਕਿਤੇ ਨਾ ਕਿਤੇ ਇਕ ਵੱਖਵਾਦੀ ਸੋਚ ਦੀ ਝਲਕ ਪੈਂਦੀ ਹੈ ਅਤੇ ਇਸ ਦੇ ਵਲੋਂ ਸਰਕਾਰ ਦੇ ਨਾਲ ਮਿਲ ਕੇ ਭਗਵਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਉੱਥੇ ਇਸ ਵਲੋਂ ਰਜਵਾੜਾ ਸ਼ਾਹੀ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਅਤੇ ਸਰਕਾਰੀ ਸਕੂਲਾਂ ਨੂੰ ਬੰਦ ਕਰਕੇ ਪ੍ਰਾਈਵੇਟ ਕਰਨ ਨੂੰ ਉਤਸ਼ਾਹਿਤ ਕਰ ਰਿਹਾ ਹੈ, ਕਿਉਂਕਿ ਇਸ ਦੇ ਵਲੋਂ ਇਕ ਇੰਟਰਵਿਊ 'ਚ ਸਰਕਾਰੀ ਸਕੂਲਾਂ 'ਚ ਨਕਸਲਵਾਦ ਪੈਦਾ ਹੋਣ ਦੀ ਗੱਲ ਕਰ ਰਿਹਾ ਹੈ, ਜਿਸ ਯੂਨੀਵਰਸਿਚੀ ਦਾ ਹੈਲਥ ਅਤੇ ਟਰੀਟਮੈਂਟ ਨਾਲ ਸਬੰਧ ਉਸ 'ਚ ਰੂਹਾਨੀ ਪ੍ਰੋਗਰਾਮ ਕਰਵਾਉਣ ਦੀ ਕੋਈ ਤੁੱਕ ਨਹੀਂ ਬਣਦੀ,ਕਿਉਂਕਿ ਇਹ ਆਰ.ਐੱਸ.ਐੱਸ ਦਾ ਹਿਮਾਇਤੀ ਹੈ ਜੋ ਪੰਜਾਬ 'ਚ ਕੇਂਦਰ ਸਰਕਾਰ ਦੀ ਮਦਦ ਕਰਕੇ ਭਗਵਾਂ ਨੂੰ ਬੜਾਵਾ ਦੇਣ ਆਇਆ ਹੈ ਅਤੇ ਅਸੀਂ ਇਸ ਦਾ ਕਾਲੇ ਝੰਡੇ ਦਿਖਾ ਕੇ ਵਿਰੋਧ ਕਰਾਂਗੇ।

 


author

Shyna

Content Editor

Related News