''ਅਕਾਲੀ ਦਲ ਟਕਸਾਲੀ'' ਦਾ ਕਿਸੇ ਕੀਮਤ ''ਤੇ ਨਾਮ ਨਹੀ ਬਦਲਿਆ ਜਾਵੇਗਾ : ਬ੍ਰਹਮਪੁਰਾ

07/04/2020 9:47:16 AM

ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਕੇ ਕੀਤਾ ਗਿਆ ਸੀ, ਜਿਸ ਕਾਰਨ ਇਸ ਦਾ ਕਿਸੇ ਵੀ ਕੀਮਤ 'ਤੇ ਨਾਮ ਨਹੀ ਬਦਲਿਆ ਜਾਵੇਗਾ। ਇਹ ਵਿਚਾਰ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੂਬਾ ਸਕੱਤਰ ਜੱਥੇ. ਅਮਰੀਕ ਸਿੰਘ ਗਿੱਲ ਨੇ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਅਤੇ ਸੂਬੇ ਦੇ ਲੋਕਾਂ ਨੂੰ ਖੁਸ਼ਹਾਲ ਦੇਖਣ ਵਾਸਤੇ ਹਰੇਕ ਟਕਸਾਲੀ ਆਗੂ ਪਾਰਟੀ ਪ੍ਰਧਾਨ ਜੱਥੇ. ਰਣਜੀਤ ਸਿੰਘ ਬ੍ਰਹਮੁਪਰਾ ਨਾਲ ਚੱਟਾਨ ਦੀ ਤਰਾਂ ਖੜ੍ਹਾ ਹੈ ਤੇ ਹਮੇਸ਼ਾਂ ਖੜ੍ਹਾ ਰਹੇਗਾ।

ਇਹ ਵੀ ਪੜ੍ਹੋ : ਬਰਗਾੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ 7 ਡੇਰਾ ਪ੍ਰੇਮੀ ਗ੍ਰਿਫਤਾਰ

ਸ. ਬ੍ਰਹਮਪੁਰਾ ਤੇ ਗਿੱਲ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਅਤ ਦੇ ਉਜਵੱਲ ਭਵਿੱਖ ਵਾਸਤੇ ਜੇਕਰ ਕੋਈ ਸੀਨੀਅਰ ਆਗੂ ਅਕਾਲੀ ਦਲ ਟਕਸਾਲੀ ਨਾਲ ਚੱਲਣ ਦਾ ਤਹੱਈਆ ਕਰਦਾ ਹੈ ਤਾਂ ਜੱਥੇ. ਰਣਜੀਤ ਸਿੰਘ ਬ੍ਰਹਮਪੁਰਾ ਉਸ ਨੂੰ ਪਾਰਟੀ ਦੀ ਪ੍ਰਧਾਨਗੀ ਦੇਣ ਲਈ ਵੀ ਤਿਆਰ ਹਨ ਕਿਉਂਕਿ ਜੱਥੇ. ਬ੍ਰਹਮਪੁਰਾ ਪੰਜਾਬ ਦੇ ਹਰ ਵਰਗ ਨੂੰ ਖੁਸ਼ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਾਸਤੇ ਤਬਦੀਲੀ ਲਿਆਉਣਾ ਬਹੁਤ ਜ਼ਰੂਰੀ ਹੈ ਅਤੇ ਇਹ ਤਬਦੀਲੀ ਜੱਥੇ. ਬ੍ਰਹਮਪੁਰਾ ਹੀ ਆਪਣੀ ਦੂਰ ਅੰਦੇਸ਼ੀ ਸੋਚ ਸਦਕਾ ਲਿਆ ਸਕਦਾ ਹਨ। ਉਕਤ ਆਗੂਆਂ ਨੇ ਅਖੀਰ 'ਚ ਪੰਜਾਬ ਵਾਸੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੂਬੇ ਦੀ ਬਿਹਤਰੀ ਵਾਸਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਅਕਾਲੀ ਦਲ ਟਕਸਾਲੀ ਦਾ ਸਹਿਯੋਗ ਕਰਨ। ਇਸ ਮੌਕੇ ਰਿਟਾ. ਇੰਜੀਨਅਰ ਜਗਦੀਸ਼ ਸਿੰਘ ਗਾਂਧੀ, ਰਿਟਾ. ਪੁਲਸ ਅਫਸਰ ਕੀਮਤੀ ਲਾਲ, ਰਣਜੀਤ ਸਿੰਘ ਰਾਣਾ, ਪਾਲ ਸਿੰਘ ਪਾਲੀ, ਗੁਰਬੀਰ ਸਿੰਘ ਅਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ : 12ਵੀਂ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਰੱਦ ਕਰਕੇ ਸਾਰੇ ਵਿਦਿਆਰਥੀਆਂ ਨੂੰ ਪਾਸ ਕਰਨ ਦੀ ਤਿਆਰੀ


Babita

Content Editor

Related News