ਆਰ. ਐੱਸ. ਐੱਸ. ਆਗੂ ਦੀ ਮੌਤ ਦੀ ਖਬਰ ਸੁਣ ਅੱਥਰੂ ਨਾ ਰੋਕ ਸਕਿਆ ਪੰਜਾਬ ਦਾ ਸਾਬਕਾ ਮੰਤਰੀ (ਵੀਡੀਓ)

10/17/2017 5:42:15 PM

ਜਲੰਧਰ (ਸੁਨੀਲ) : ਆਰ. ਐੱਸ. ਐੱਸ. ਆਗੂ ਜਗਦੀਸ਼ ਗਗਨੇਜਾ ਤੋਂ ਬਾਅਦ ਰਵਿੰਦਰ ਗੋਸਾਈਂ ਦੀ ਹੱਤਿਆ ਨੂੰ ਲੈ ਕੇ ਸੰਘ ਆਗੂਆਂ ਵਿਚ ਦੁੱਖ ਅਤੇ ਰੋਸ ਪਾਇਆ ਜਾ ਰਿਹਾ ਹੈ। ਸੰਘ ਪਰਿਵਾਰ ਦਾ ਅਹਿਮ ਹਿੱਸਾ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੂੰ ਜਦੋਂ ਆਪਣੇ ਸਾਥੀ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਆਪਣੇ ਅੱਥਰੂ ਨਾ ਰੋਕ ਸਕੇ। ਇਸ ਘਟਨਾ 'ਤੇ ਅਫਸੋਸ ਪ੍ਰਗਟ ਕਰਦੇ ਹੋਏ ਕਾਲੀਆ ਨੇ ਸਰਕਾਰ ਕੋਲੋਂ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਇਸਤੋਂ ਇਲਾਵਾ ਜ਼ਿਲਾ ਜਲੰਧਰ ਭਾਜਪਾ ਦੇ ਪ੍ਰਧਾਨ ਰਮੇਸ਼ ਸ਼ਰਮਾ ਨੇ ਇਸ ਅਪਰਾਧੀਕ ਘਟਨਾ ਦੀ ਨਿੰਦਾ ਕੀਤੀ ਹੈ। ਭਾਜਪਾ ਆਗੂਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਹੈ।


Related News