ਰਵਿੰਦਰ ਗੋਸਾਈਂ ਕਤਲ ਕੇਸ : ਐੱਨ. ਆਈ. ਏ. ਵਲੋਂ 2 ਮੁਲਜ਼ਮ ਅਦਾਲਤ ''ਚ ਪੇਸ਼, 5 ਦਿਨਾਂ ਦੇ ਪੁਲਸ ਰਿਮਾਂਡ ''ਤੇ (ਤਸਵੀਰਾਂ)

Thursday, Nov 23, 2017 - 10:41 AM (IST)

ਰਵਿੰਦਰ ਗੋਸਾਈਂ ਕਤਲ ਕੇਸ : ਐੱਨ. ਆਈ. ਏ. ਵਲੋਂ 2 ਮੁਲਜ਼ਮ ਅਦਾਲਤ ''ਚ ਪੇਸ਼, 5 ਦਿਨਾਂ ਦੇ ਪੁਲਸ ਰਿਮਾਂਡ ''ਤੇ (ਤਸਵੀਰਾਂ)

ਮੋਹਾਲੀ (ਕੁਲਦੀਪ/ਨਰਿੰਦਰ) : ਲੁਧਿਆਣਾ ਵਾਸੀ ਆਰ. ਐੱਸ. ਐੱਸ. ਨੇਤਾ ਰਵਿੰਦਰ ਗੋਸਾਈਂ ਕਤਲ ਕੇਸ ਦੀ ਜਾਂਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਕੋਲ ਚਲੀ ਗਈ ਹੈ । ਬੀਤੇ ਦਿਨ ਐੱਨ. ਆਈ. ਏ. ਵਲੋਂ ਇਸ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਰਮਨਦੀਪ ਸਿੰਘ ਉਰਫ ਕੈਨੇਡੀਅਨ ਉਰਫ ਬੱਗਾ ਨਿਵਾਸੀ ਪਿੰਡ ਚੂਹੜਵਾਲ (ਲੁਧਿਆਣਾ) ਤੇ ਹਰਦੀਪ ਸਿੰਘ ਉਰਫ ਸ਼ੇਰਾ ਉਰਫ ਪਹਿਲਵਾਨ ਨਿਵਾਸੀ ਫਤਿਹਗੜ੍ਹ ਸਾਹਿਬ ਨੂੰ ਐੱਨ. ਆਈ. ਏ. ਦੀ ਮੋਹਾਲੀ ਸਥਿਤ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ । ਮਾਣਯੋਗ ਅਦਾਲਤ ਨੇ ਦੋਵਾਂ ਨੂੰ ਪੰਜ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ । ਦੋਵਾਂ ਮੁਲਜ਼ਮਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਵਿਚ ਅਦਾਲਤ 'ਚ ਲਿਜਾਇਆ ਗਿਆ। ਜਾਣਕਾਰੀ ਮੁਤਾਬਿਕ ਐੱਨ. ਆਈ. ਏ. ਦੀ ਟੀਮ ਨੇ ਅਦਾਲਤ ਤੋਂ ਦੋਵਾਂ ਮੁਲਜ਼ਮਾਂ ਦਾ 14 ਦਿਨਾਂ ਦਾ ਪੁਲਸ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੰਜ ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਹੈ । ਹੁਣ ਉਨ੍ਹਾਂ ਨੂੰ 27 ਨਵੰਬਰ ਨੂੰ ਫਿਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।ੇ


Related News