ਮੰਦਰ ਤੋੜੇ ਜਾਣ ਦੇ ਰੋਸ 'ਚ ਪੰਜਾਬ ਬੰਦ, ਫਰੀਦਕੋਟ 'ਚ ਖੁੱਲ੍ਹੇ ਸਕੂਲ ਕਾਲਜ
Tuesday, Aug 13, 2019 - 10:00 AM (IST)

ਫਰੀਦਕੋਟ (ਜਗਤਾਰ) - ਦਿੱਲੀ ਵਿਖੇ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜੇ ਜਾਣ ਦੇ ਹੁਕਮ ਦੇ ਰੋਸ 'ਚ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ, ਉਥੇ ਹੀ ਫਰੀਦਕੋਟ ਜ਼ਿਲੇ 'ਚ ਵੀ ਸਾਰੇ ਬਾਜ਼ਾਰ ਬੰਦ ਦੇਖਣ ਨੂੰ ਮਿਲ ਰਹੇ ਹਨ। ਇਸ ਮੌਕੇ ਭਾਵੇਂ ਬਾਜ਼ਾਰ ਅਤੇ ਦੁਕਾਨਾਂ ਬੰਦ ਹਨ ਪਰ ਲੋਕਾਂ ਦੀ ਆਵਾਜਾਈ ਜਾਰੀ ਹੈ। ਰਵਿਦਾਸ ਭਾਈਚਾਰੇ ਦੇ ਐਲਾਨ ਮਗਰੋਂ ਫਰੀਦਕੋਟ ਜ਼ਿਲੇ 'ਚ ਕਿਸੇ ਵੀ ਵਿਦਿਅਕ ਸੰਸਥਾ ਨੂੰ ਛੁੱਟੀ ਨਹੀਂ ਕੀਤੀ ਗਈ, ਜਿਸ ਸਦਕਾ ਬੱਚੇ ਸਕੂਲਾਂ ਅਤੇ ਕਾਲਜਾਂ ਨੂੰ ਜਾ ਰਹੇ ਹਨ।