ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜੇ ਜਾਣ ''ਤੇ ਰਿਆਸਤੀ ਸ਼ਹਿਰ ਨਾਭਾ ''ਚ ਪ੍ਰਦਰਸ਼ਨ (ਤਸਵੀਰਾਂ)

08/12/2019 12:35:00 PM

ਨਾਭਾ (ਰਾਹੁਲ, ਜਗਨਾਰ) - ਦਿੱਲੀ ਦੇ ਤੁਗਲਕਾਬਾਦ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਾਚੀਨ ਮੰਦਿਰ ਨੂੰ ਤੋੜੇ ਜਾਣ ਨੂੰ ਲੈ ਕੇ ਰਵਿਦਾਸ ਭਾਈਚਾਰੇ ਤੇ ਦਲਿਤ ਸਮਾਜ 'ਚ ਰੋਸ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਉੱਥੇ ਹੀ ਨਾਭਾ ਵਿਖੇ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਿਰ ਤੋੜੇ ਜਾਣ ਦੇ ਰੋਸ 'ਚ ਰਵਿਦਾਸ ਭਾਈਚਾਰੇ ਤੋਂ ਇਲਾਵਾ ਹਰ ਵਰਗ ਦੇ ਲੋਕਾਂ ਨੇ ਸੜਕ 'ਤੇ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਜਾਣਕਾਰੀ ਅਨੁਸਾਰ ਨਾਭਾ ਹਲਕੇ 'ਚ ਕਾਫਲੇ ਦੇ ਰੂਪ 'ਚ ਕੀਤਾ ਗਿਆ ਰੋਸ ਪ੍ਰਦਰਸ਼ਨ ਵੱਖ-ਵੱਖ ਬਾਜ਼ਾਰਾਂ 'ਚੋਂ ਦੀ ਹੁੰਦਾ ਹੋਇਆ ਸੜਕਾਂ 'ਤੇ ਪਹੁੰਚ ਗਿਆ, ਜਿਸ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। 

PunjabKesari

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਬੀਰ ਦਾਸ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਮੰਦਿਰ ਨੂੰ ਢਾਹੁਣ ਦਾ ਫੈਸਲਾ ਵਾਪਸ ਲਵੇ ਅਤੇ ਉਸੇ ਥਾਂ 'ਤੇ ਮੁੜ ਮੰਦਿਰ ਦੀ ਉਸਾਰੀ ਕਰੇ। ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਰਵਿਦਾਸ ਭਾਈਚਾਰੇ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ 13 ਅਗਸਤ ਨੂੰ ਭਾਰਤ ਬੰਦ ਕਰਨ ਦਾ ਐਲਾਨ ਵੀ ਕੀਤਾ।

PunjabKesari


rajwinder kaur

Content Editor

Related News