ਸ੍ਰੀ ਚਮਕੌਰ ਸਾਹਿਬ: ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ''ਤੇ ਸਮੁਦਾਏ ''ਚ ਰੋਸ
Monday, Aug 12, 2019 - 05:06 PM (IST)

ਸ੍ਰੀ ਚਮਕੌਰ ਸਾਹਿਬ (ਪਵਨ ਕੌਸ਼ਲ) - ਦਿੱਲੀ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੁਰਾਤਨ ਮੰਦਿਰ ਨੂੰ ਤੋੜੇ ਜਾਣ ਦੇ ਵਿਰੋਧ 'ਚ ਸ੍ਰੀ ਚਮਕੌਰ ਸਾਹਿਬ ਵਿਖੇ ਰਵਿਦਾਸ ਸਮੁਦਾਏ ਵਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰਦੇ ਹੋਏ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਨਰਿੰਦਰ ਮੋਦੀ ਦਾ ਪੁਤਲਾ ਸਾੜਦੇ ਹੋਏ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਸ ਕਾਰਵਾਈ ਨੂੰ ਸ਼ਰਮਨਾਕ ਦੱਸਦੇ ਹੋਏ ਇਸ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਜਿਵੇਂ ਇਸ ਮੰਦਿਰ ਨੂੰ ਧੱਕੇ ਨਾਲ ਗਿਰਾਇਆ ਗਿਆ ਹੈ, ਇਸ ਦਾ ਖਮਿਆਜ਼ਾ ਪ੍ਰਸ਼ਾਸਨ ਨੂੰ ਭੁਗਤਣਾ ਪਵੇਗਾ। ਰੋਸ ਪ੍ਰਗਟ ਕਰਦਿਆਂ ਬੁਲਾਰਿਆਂ ਨੇ ਬੀਤੇ ਦਿਨ ਪੰਜਾਬ ਬੰਦ ਦੀ ਕਾਲ ਵੀ ਦਿੱਤੀ।