ਆਟੋ ਚਾਲਕ ਨੇ ਮੰਦਬੁੱਧੀ ਜਨਾਨੀ ਨਾਲ ਕੀਤੀ ਦਰਿੰਦਗੀ, ਹਵਸ ਮਿਟਾਉਣ ਮਗਰੋਂ ਸੜਕ ''ਤੇ ਛੱਡਿਆ

Sunday, Nov 29, 2020 - 10:29 AM (IST)

ਆਟੋ ਚਾਲਕ ਨੇ ਮੰਦਬੁੱਧੀ ਜਨਾਨੀ ਨਾਲ ਕੀਤੀ ਦਰਿੰਦਗੀ, ਹਵਸ ਮਿਟਾਉਣ ਮਗਰੋਂ ਸੜਕ ''ਤੇ ਛੱਡਿਆ

ਲੁਧਿਆਣਾ (ਤਰੁਣ) : ਥਾਣਾ ਡਵੀਜ਼ਨ ਨੰਬਰ- 4 ਦੇ ਇਕ ਇਲਾਕੇ ਦੀ ਰਹਿਣ ਵਾਲੀ ਜਨਾਨੀ ਨੂੰ ਅਣਪਛਾਤੇ ਆਟੋ ਵਾਲੇ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਆਟੋ ਵਾਲਾ ਵਰਗਲਾ ਕੇ ਜਨਾਨੀ ਨੂੰ ਆਪਣੇ ਘਰ ਲੈ ਗਿਆ ਅਤੇ ਰਾਤ ਗੁਜ਼ਾਰਨ ਤੋਂ ਬਾਅਦ ਉਸ ਨੂੰ ਸੜਕ ਕਿਨਾਰੇ ਛੱਡ ਦਿੱਤਾ। ਪੀੜਤ ਜਨਾਨੀ ਮਾਨਸਿਕ ਰੂਪ ਤੋਂ ਕਮਜ਼ੋਰ ਹੈ। ਜਾਂਚ ਅਧਿਕਾਰੀ ਮੰਜੂ ਬਾਲਾ ਨੇ ਦੱਸਿਆ ਕਿ ਜਨਾਨੀ ਮੰਦਬੁੱਧੀ ਹੈ ਅਤੇ ਵਿਆਹੁਤਾ ਹੈ, ਉਸ ਦੇ ਇਕ ਬੱਚਾ ਵੀ ਹੈ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦੇ SGPC ਪ੍ਰਧਾਨ ਬਣਨ 'ਤੇ ਸਿਮਰਜੀਤ ਬੈਂਸ ਦੀ ਪ੍ਰਤੀਕਿਰਿਆ, ਜਾਣੋ ਕੀ ਬੋਲੇ

ਪੇਕਾ ਅਤੇ ਸਹੁਰਾ ਆਸ-ਪਾਸ ਹੀ ਹਨ। ਬੀਤੇ ਦਿਨ ਉਹ ਆਪਣੇ ਘਰੋਂ ਨਿਕਲੀ ਪਰ ਪੇਕੇ ਨਹੀਂ ਪੁੱਜੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। 2 ਦਿਨ ਬਾਅਦ ਜਨਾਨੀ ਘਰ ਪੁੱਜੀ ਤਾਂ ਦੱਸਿਆ ਕਿ ਉਸ ਨਾਲ ਕਿਸੇ ਅਣਪਛਾਤੇ ਆਟੋ ਚਾਲਕ ਨੇ ਕੁਕਰਮ ਕੀਤਾ ਹੈ, ਜਿਸ ਤੋਂ ਬਾਅਦ ਪੁਲਸ ਨੇ ਪੀੜਤ ਜਨਾਨੀ ਦੇ ਭਰਾ ਦੇ ਬਿਆਨ ’ਤੇ ਅਣਪਛਾਤੇ ਆਟੋ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। 

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸ਼ਰੇਆਮ ਵਿਕ ਰਹੀ 'ਨਾਜਾਇਜ਼ ਸ਼ਰਾਬ', ਵੇਚਣ ਵਾਲਿਆਂ ਨੂੰ ਕਿਸੇ ਦਾ ਡਰ ਨਹੀਂ 
ਕਈ ਥਾਈਂ ਪੁਲਸ ਨੇ ਮਾਰਿਆ ਛਾਪਾ
ਜਨਾਨੀ ਨਾਲ ਹੋਏ ਜਬਰ-ਜ਼ਿਨਾਹ ਦੇ ਕੇਸ ਨੂੰ ਪੁਲਸ ਨੇ ਗੰਭੀਰਤਾ ਨਾਲ ਲਿਆ ਹੈ ਪਰ ਮੰਦਬੁੱਧੀ ਜਨਾਨੀ ਵੱਲੋਂ ਦੱਸਿਆ ਗਿਆ ਹਰ ਟਿਕਾਣਾ ਗਲਤ ਨਿਕਲਿਆ। ਉਸ ਦਾ ਕਹਿਣਾ ਹੈ ਕਿ ਅਣਪਛਾਤਾ ਆਟੋ ਚਾਲਕ ਉਸ ਨੂੰ ਲਾਡੋਵਾਲ ਦੇ ਕਿਸੇ ਇਲਾਕੇ 'ਚ ਲੈ ਕੇ ਗਿਆ ਸੀ ਪਰ ਪੁਲਸ ਨੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਜਨਾਨੀ ਸਮਰਾਲਾ ਚੌਂਕ ਵੱਲ ਜਾਂਦੀ ਦਿਖਾਈ ਦਿੱਤੀ।

ਇਹ ਵੀ ਪੜ੍ਹੋ : ਮਿਊਰ ਕਤਲਕਾਂਡ : ਪੁਲਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ ਵੀ ਜੋੜੀ

ਮੰਦਬੁੱਧੀ ਹੋਣ ਕਾਰਨ ਪੁਲਸ ਜਨਾਨੀ ਤੋਂ ਪਿਆਰ ਨਾਲ ਹਰ ਗੱਲ ਪੁੱਛਣ ਦਾ ਯਤਨ ਕਰ ਰਹੀ ਹੈ। ਜਨਾਨੀ ਦੇ ਨਾਲ ਕੁਕਰਮ ਕਰਨ ਵਾਲੇ ਮੁਲਜ਼ਮ ਨੂੰ ਲੱਭਣ ਲਈ ਪੁਲਸ ਨੂੰ ਅੱਡੀ-ਚੋਟੀ ਦਾ ਜ਼ੋਰ ਲਾਉਣਾ ਪਵੇਗਾ।


 


author

Babita

Content Editor

Related News