ਨਾਬਾਲਗ ਕੁੜੀ ਨੂੰ ਘਰ ''ਚ ਇਕੱਲੀ ਦੇਖ ਗੁਆਂਢੀ ਨੇ ਕੀਤਾ ਜਬਰ-ਜ਼ਿਨਾਹ

Monday, Mar 27, 2023 - 11:42 AM (IST)

ਨਾਬਾਲਗ ਕੁੜੀ ਨੂੰ ਘਰ ''ਚ ਇਕੱਲੀ ਦੇਖ ਗੁਆਂਢੀ ਨੇ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਰਾਜ) : ਇੱਥੇ ਜੀਵਨ ਨਗਰ ਇਲਾਕੇ ’ਚ ਨਾਬਾਲਗ ਕੁੜੀ ਨੂੰ ਘਰ ’ਚ ਇਕੱਲੀ ਦੇਖ ਕੇ ਗੁਆਂਢੀ ਨੌਜਵਾਨ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਉਸ ਨੂੰ ਧਮਕਾਇਆ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਮਾਰ ਦੇਵੇਗਾ ਪਰ ਕਿਸੇ ਤਰ੍ਹਾਂ ਨਾਬਾਲਗ ਕੁੜੀ ਨੇ ਆਪਣੇ ਪਰਿਵਾਰ ਨੂੰ ਗੱਲ ਦੱਸੀ ਅਤੇ ਫਿਰ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮੁਲਜ਼ਮ ਗੋਰਖ਼ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੀੜਤਾ ਦੀ ਮਾਂ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਸਭ ਤੋਂ ਵੱਡੀ ਧੀ 14 ਸਾਲ ਦੀ ਹੈ। ਉਹ ਖ਼ੁਦ ਕੰਮ ਕਰਦੀ ਹੈ, ਜਦੋਂ ਕਿ ਪਿੱਛੋਂ ਉਸ ਦੀ ਧੀ ਘਰ ਇਕੱਲੀ ਰਹਿੰਦੀ ਹੈ। 10 ਮਾਰਚ ਨੂੰ ਉਹ ਕੰਮ ’ਤੇ ਚਲੀ ਗਈ ਤਾਂ ਪਿੱਛੋਂ ਮੁਲਜ਼ਮ ਜ਼ਬਰਨ ਘਰ ’ਚ ਵੜ ਗਿਆ ਅਤੇ ਉਸ ਦੀ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕੀਤਾ। ਮੁਲਜ਼ਮ ਨੇ ਉਸ ਨੂੰ ਡਰਾਇਆ-ਧਮਕਾਇਆ ਅਤੇ ਫਿਰ ਕੁੱਝ ਦਿਨਾਂ ਬਾਅਦ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਧੀ ਨੇ ਉਸ ਨੂੰ ਦੱਸਿਆ। ਉਧਰ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


author

Babita

Content Editor

Related News