ਲੁਧਿਆਣਾ 'ਚ 2 ਨੌਜਵਾਨਾਂ ਦੀ ਸ਼ਰਮਨਾਕ ਕਰਤੂਤ, ਹੋਟਲ 'ਚ ਲਿਜਾ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

04/07/2022 9:51:53 AM

ਸਾਹਨੇਵਾਲ (ਜ.ਬ.) : ਇੱਥੇ ਨਾਬਾਲਗ ਸਹੇਲੀਆਂ ਨੂੰ ਵਰਗਲਾ ਕੇ 2 ਨੌਜਵਾਨ ਹੋਟਲ ’ਚ ਲਏ ਗਏ, ਜਿੱਥੇ ਇਕ ਕੁੜੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ, ਉੱਥੇ ਦੂਜੀ ਨਾਲ ਵੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਕੁੜੀਆਂ ਨੂੰ ਬਰਾਮਦ ਕਰਨ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਦੋਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕੀਤਾ ਹੈ। ਥਾਣਾ ਸਾਹਨੇਵਾਲ ਅਧੀਨ ਆਉਂਦੇ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਬੀਤੀ 27 ਮਾਰਚ ਦੀ ਸ਼ਾਮ ਕਰੀਬ 7 ਵਜੇ ਉਸ ਦੀ 15 ਸਾਲਾ ਧੀ ਆਪਣੀ 14 ਸਾਲਾ ਸਹੇਲੀ ਨਾਲ ਬਿਨਾਂ ਦੱਸੇ ਘਰੋਂ ਕਿਧਰੇ ਚਲੀ ਗਈ, ਜਿਨ੍ਹਾਂ ਦੀ ਕਾਫੀ ਤਲਾਸ਼ ਕੀਤੀ ਗਈ।

ਇਹ ਵੀ ਪੜ੍ਹੋ : SYL ਸਮੇਤ ਪੰਜਾਬ ਨਾਲ ਜੁੜੇ ਮੁੱਦਿਆਂ ’ਤੇ ਇਕਮੁੱਠ ਹੋਈਆਂ ਹਰਿਆਣਾ ਦੀਆਂ ਸਿਆਸੀ ਪਾਰਟੀਆਂ

ਤਲਾਸ਼ ਦੌਰਾਨ ਪਤਾ ਲੱਗਾ ਕਿ ਦੋਵੇਂ ਕੁੜੀਆਂ ਜਲੰਧਰ ਦੇ ਇਕ ਹੋਟਲ ’ਚ ਮੌਜੂਦ ਹਨ, ਜਿਨ੍ਹਾਂ ਨੂੰ ਉੱਥੋਂ ਬਰਾਮਦ ਕਰ ਲਿਆ ਗਿਆ। 15 ਸਾਲਾ ਕੁੜੀ ਨੇ ਦੱਸਿਆ ਕਿ ਅਜੇ ਪੁੱਤਰ ਰਾਮ ਅਜੋਰ ਵਾਸੀ ਨਿਊ ਸਤਿਗੁਰੂ ਨਗਰ, ਲੁਧਿਆਣਾ ਉਸ ਦਾ ਦੋਸਤ ਹੈ ਅਤੇ ਅੱਗੇ ਰਿਤੇਸ਼ ਕੁਮਾਰ ਪੁੱਤਰ ਸ਼ਿਵਜੀ, ਅਜੇ ਦਾ ਦੋਸਤ ਹੈ। ਅਜੇ ਅਤੇ ਰਿਤੇਸ਼ ਸਾਨੂੰ ਜਲੰਧਰ ਇਕ ਹੋਟਲ ’ਚ ਲੈ ਗਏ। ਜਿੱਥੇ ਅਜੇ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਰਿਤੇਸ਼ ਨੇ ਮੇਰੀ 14 ਸਾਲਾ ਸਹੇਲੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਥਾਣਾ ਸਾਹਨੇਵਾਲ ਦੀ ਪੁਲਸ ਨੇ 15 ਸਾਲਾ ਨਾਬਾਲਗ ਕੁੜੀ ਦੇ ਪਿਤਾ ਦੇ ਬਿਆਨਾਂ ’ਤੇ ਅਜੇ ਅਤੇ ਰਿਤੇਸ਼ ਖ਼ਿਲਾਫ਼ ਕੇਸ ਦਰਜ ਕਰ ਕੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕਤਸਰ ਧਰਨੇ ’ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਕੀਤੀਆਂ ਮਨਜ਼ੂਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News