ਜ਼ਬਰ-ਜਨਾਹ ਤੋਂ ਬਾਅਦ ਜੇਲ੍ਹ ਤੋਂ ਬਚਣ ਲਈ ਨੌਜਵਾਨ ਨੇ ਲੜਕੀ ਨੂੰ ਦਿੱਤਾ ਵਿਆਹ ਦਾ ਝਾਂਸਾ, ਹੁਣ ਹੋਇਆ ਫਰਾਰ
Thursday, May 23, 2024 - 03:42 AM (IST)
ਚੰਡੀਗੜ੍ਹ (ਸੁਸ਼ੀਲ) – ਲੜਕੀ ਦੇ ਨਾਲ ਜ਼ਬਰ ਜਨਾਹ ਕਰਨ ਤੋਂ ਬਾਅਦ ਨੌਜਵਾਨ ਨੇ ਐੱਫ.ਆਈ.ਆਰ ਅਤੇ ਜੇਲ੍ਹ ਤੋਂ ਬਚਣ ਦੇ ਲਈ ਲੜਕੀ ਨਾਲ ਵਿਆਹ ਦਾ ਵਾਅਦਾ ਕੀਤਾ ਪਰ ਬਾਅਦ ਵਿਚ ਉਹ ਆਪਣੇ ਇਸ ਵਾਅਦੇ ਤੋਂ ਮੁੱਕਰ ਗਿਆ। ਮੁਲਜ਼ਮ ਲੜਕੀ ਦੇ ਨਾਲ ਰਹਿਣ ਤੋਂ ਵੀ ਮਨ੍ਹਾ ਕਰਨ ਲੱਗਾ। ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਸੈਕਟਰ-17 ਮਹਿਲਾ ਪੁਲਸ ਸਟੇਸ਼ਨ ਵੱਲੋਂ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਜ਼ਬਰ-ਜਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਦੂਰਸੰਚਾਰ ਵਿਭਾਗ ਦੀ ਧੋਖਾਧੜੀ ਖ਼ਿਲਾਫ਼ ਕਾਰਵਾਈ, 24 ਘੰਟਿਆਂ 'ਚ 372 ਮੋਬਾਈਲ ਹੈਂਡਸੈੱਟਾਂ ਨੂੰ ਕੀਤਾ ਬਲਾਕ
ਵਿਆਹ ਦਾ ਵਾਅਦਾ ਕਰ ਬਣਾਏ ਸਰੀਰਕ ਸਬੰਧ
ਪੀੜਤ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਕਿ 3 ਸਾਲ ਪਹਿਲਾਂ ਉਸ ਦੀ ਮੁਲਾਕਾਤ ਗਗਨਦੀਪ ਸਿੰਘ ਨਾਲ ਹੋਈ। ਇਸ ਤੋਂ ਬਾਅਦ ਹੌਲੀ-ਹੌਲੀ ਦੋਸਤੀ ਹੋਈ ਅਤੇ ਫਿਰ ਇਕ ਦੂਜੇ ਦੇ ਕਰੀਬ ਆ ਗਏ। ਗਗਨਦੀਪ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨਾਲ ਵਿਆਹ ਕਰੇਗਾ। ਇਸ ਤੋਂ ਬਾਅਦ ਨਜ਼ਦੀਕੀਆਂ ਵੱਧ ਗਈਆਂ ਅਤੇ ਗਗਨਦੀਪ ਨੇ ਉਸ ਨਾਲ ਸਰੀਰਕ ਸਬੰਧ ਬਣਾਏ।
ਇਹ ਵੀ ਪੜ੍ਹੋ- ਜਗ ਬਾਣੀ ਦੇ ਨਾਂ 'ਤੇ ਫੈਲਾਈ ਜਾ ਰਹੀ ਇਹ ਝੂਠੀ ਖਬਰ, ਇਸ 'ਚ ਨਹੀਂ ਕੋਈ ਸੱਚਾਈ! ਜਾਣੋਂ ਪੂਰਾ ਸੱਚ
ਮੰਦਰ ਵਿਚ ਕੀਤਾ ਵਿਆਹ
ਸ਼ਿਕਾਇਤ ਦੇ ਮੁਤਾਬਿਕ ਗਗਨਦੀਪ ਨੇ ਲੜਕੀ ਨਾਲ 28 ਸਤੰਬਰ 2023 ਨੂੰ ਚੰਡੀਗੜ੍ਹ ਸਥਿਤ ਮੰਦਰ ਵਿਚ ਵਿਆਹ ਕਰ ਲਿਆ ਪਰ ਗਗਨਦੀਪ ਦੇ ਪਰਿਵਾਰਕ ਮੈਂਬਰ ਇਸ ਵਿਆਹ ਦੇ ਖ਼ਿਲਾਫ਼ ਸਨ। ਨੌਜਵਾਨ ਦੇ ਪਿਤਾ ਪੰਜਾਬ ਪੁਲਸ ਤੋਂ ਸੇਵਾਮੁਕਤ ਹਨ। ਜਦੋਂ ਲੜਕੀ ਨੂੰ ਲੈ ਕੇ ਨੌਜਵਾਨ ਘਰ ਪਹੁੰਚਿਆ ਤਾਂ ਉਸ ਨੂੰ ਘਰ ਵਿਚ ਰਹਿਣ ਨਹੀਂ ਦਿੱਤਾ ਗਿਆ। ਗਗਨਦੀਪ ਨੇ ਕਿਰਾਏ ’ਤੇ ਕਮਰਾ ਲੈ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਗਰਮੀ ਦਾ ਕਹਿਰ, ਦੁਪਹਿਰ ਵੇਲੇ ਮਾਲ ਢੋਹਣ ਵਾਲੇ ਜਾਨਵਰਾਂ ਦੀ ਵਰਤੋਂ 'ਤੇ ਪਾਬੰਦੀ
ਪੀੜਤਾ ਦੇ ਬਿਆਨ ਮੁਤਾਬਕ ਗਗਨਦੀਪ ਸਵੇਰੇ ਘਰ ਤੋਂ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਜਿਸ ਤੋਂ ਬਾਅਦ ਉਸ ਨੇ ਗਗਦੀਪ ਨੂੰ ਕਾਫੀ ਫੋਨ ਕੀਤਾ ਪਰ ਉਸ ਨੇ ਉਸ ਦਾ ਫੋਨ ਨਹੀਂ ਚੁੱਕਿਆ। ਜਦੋਂ ਉਸ ਨੇ ਗਗਨਦੀਪ ਨਾਲ ਸੰਪਰਕ ਕਰਨਾ ਚਾਹਿਆ ਤਾਂ ਗਗਨਦੀਪ ਨੇ ਉਸ ਨਾਲ ਰਹਿਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਸੈਕਟਰ-17 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e