6 ਸਾਲ ਦੀ ਬੱਚੀ ਨਾਲ Rape, ਪਾਰਕ ''ਚ ਖੇਡ ਰਹੀ ਮਾਸੂਮ ਨੂੰ ਖਾਲੀ ਪਲਾਟ ''ਚ ਲੈ ਗਿਆ ਦਰਿੰਦਾ

Saturday, Oct 14, 2023 - 12:40 AM (IST)

6 ਸਾਲ ਦੀ ਬੱਚੀ ਨਾਲ Rape, ਪਾਰਕ ''ਚ ਖੇਡ ਰਹੀ ਮਾਸੂਮ ਨੂੰ ਖਾਲੀ ਪਲਾਟ ''ਚ ਲੈ ਗਿਆ ਦਰਿੰਦਾ

ਪਾਇਲ/ਖੰਨਾ (ਵਿਨਾਇਕ) : ਪਾਇਲ ਉਪ ਮੰਡਲ ਦੇ ਥਾਣਾ ਮਲੌਦ ਦੇ ਇਕ ਪਿੰਡ ’ਚ 6 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਬੱਚੀ ਨੂੰ ਲਾਲਚ ਦੇ ਕੇ ਖਾਲੀ ਪਲਾਟ 'ਚ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਕਰੋੜਾਂ ਦੀ ਲਾਗਤ ਨਾਲ ਬਣੇ ਪੰਜਾਬ ਦੇ ਇਸ ਰੇਲਵੇ ਸਟੇਸ਼ਨ ਦੀ ਡਿੱਗੀ ਛੱਤ

ਬੱਚੀ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਵੀਰਵਾਰ ਸ਼ਾਮ ਉਸ ਦੀ ਬੇਟੀ ਘਰ ਦੇ ਬਾਹਰ ਪਾਰਕ ’ਚ ਖੇਡ ਰਹੀ ਸੀ। ਕਾਫੀ ਦੇਰ ਬਾਅਦ ਵੀ ਜਦੋਂ ਉਹ ਵਾਪਸ ਨਾ ਆਈ ਤਾਂ ਉਨ੍ਹਾਂ ਨੂੰ ਚਿੰਤਾ ਹੋਣ ਲੱਗੀ। ਬੱਚੀ ਦੀ ਭਾਲ ਕਰਨ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਪਿੰਡ ਲਸਾੜਾ ਦਾ ਰਹਿਣ ਵਾਲਾ ਮਿੱਠੂ ਖਾਨ ਉਨ੍ਹਾਂ ਦੀ ਬੱਚੀ ਨੂੰ ਖਾਣ ਦੀ ਕੋਈ ਚੀਜ਼ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ ਹੈ। ਜਦੋਂ ਪਰਿਵਾਰਕ ਮੈਂਬਰ ਤਲਾਸ਼ ਕਰਦੇ ਉਸ ਦੇ ਕੋਲ ਪਹੁੰਚੇ ਤਾਂ ਮਿੱਠੂ ਘਰ ਦੇ ਨੇੜੇ ਖਾਲੀ ਪਲਾਟ ’ਚ ਬੱਚੀ ਨਾਲ ਜਬਰ-ਜ਼ਨਾਹ ਕਰਦਾ ਫੜਿਆ ਗਿਆ।

ਇਹ ਵੀ ਪੜ੍ਹੋ : ਨਸ਼ੇ 'ਚ ਧੁੱਤ ਪੁਲਸ ਮੁਲਾਜ਼ਮ ਨੇ ਗੁਆ ਲਏ ਹੋਸ਼, ਵੀਡੀਓ ਹੋ ਰਹੀ ਵਾਇਰਲ

ਥਾਣਾ ਮਲੌਦ ਦੇ ਐੱਸ.ਐੱਚ.ਓ. ਸੰਦੀਪ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਿਨੌਣੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News