ਅਹਿਮ ਖ਼ਬਰ : ਜਬਰ-ਜ਼ਿਨਾਹ ਪੀੜਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏਗੀ ਪੁਲਸ, ਮੁੜ ਵਸੇਬੇ ਲਈ ਵੀ ਕਰੇਗੀ ਮਦਦ
Thursday, Aug 05, 2021 - 11:12 AM (IST)
ਲੁਧਿਆਣਾ (ਰਾਜ) : ਜਬਰ-ਜ਼ਨਾਹ ਪੀੜਤਾਂ ਦੇ ਸ਼ਸਕਤੀਕਰਨ ਲਈ ਲੁਧਿਆਣਾ ਪੁਲਸ ਵੱਲੋਂ ਪ੍ਰਾਜੈਕਟ 'ਸਵੇਰਾ' ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਲੁਧਿਆਣਾ ਪੁਲਸ ਪੀੜਤ ਬੱਚੀਆਂ, ਔਰਤਾਂ ਨੂੰ ਪੈਰਾਂ 'ਤੇ ਖੜ੍ਹਾ ਕਰਨ ਲਈ ਸਿੱਖਿਆ, ਰੁਜ਼ਗਾਰ ਅਤੇ ਮੁੜ ਵਸੇਬੇ ਲਈ ਮਦਦ ਕਰੇਗੀ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਦਾ ਕਹਿਣਾ ਹੈ ਕਿ ਇਹ ਪ੍ਰਾਜੈਕਟ ਏ. ਡੀ. ਸੀ. ਪੀ. ਰੁਪਿੰਦਰ ਕੌਰ ਸਰਾਂ ਦੀ ਖੋਜ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਏ. ਡੀ. ਸੀ. ਪੀ. ਸਰਾਂ ਨੇ ਇਸ ਪ੍ਰਾਜੈਕਟ 'ਤੇ ਕੰਮ ਕੀਤਾ, ਜਿਸ 'ਚ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ ਪੁਲਸ ਦੀ ਮਦਦ ਕਰੇਗਾ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ 'ਸਵੇਰਾ' ਦੇ ਨਾਂ ਨਾਲ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਦਾ ਮਕਸਦ ਜਬਰ-ਜ਼ਿਨਾਹ ਪੀੜਤਾਂ ਲਈ ਨਵੀਂ ਸਵੇਰ ਅਤੇ ਨਵੀਂ ਸ਼ੁਰੂਆਤ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀੜਤ ਬੱਚੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਵਾਈ ਜਾਵੇਗੀ।
ਉਨ੍ਹਾਂ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਪ੍ਰਾਜੈਕਟ 'ਚ ਪੀੜਤਾਂ ਦੀ ਮਦਦ ਲਈ ਅੱਗੇ ਆਉਣ। ਇਸ ਪ੍ਰਾਜੈਕਟ 'ਚ ਵਿਧਾਤਾ ਗਰੁੱਪ ਦੇ ਜੁਆਇੰਟ ਐਮ. ਡੀ. ਅਮਿਤ ਜੁਨੇਜਾ, ਸਹਿਜ ਸਾਲਿਊਸ਼ਨ ਦੇ ਡਾਇਰੈਕਟਰ ਅਤੇ ਸੀ. ਆਈ. ਆਈ. ਦੇ ਚੇਅਰਮੈਨ ਅਰਸ਼ਪ੍ਰੀਤ ਸਿੰਘ ਸਾਹਨੀ, ਐਸ. ਆਰ. ਬੀ. ਐਲ. ਗਰੁੱਪ ਦੇ ਐਮ. ਡੀ. ਪ੍ਰਧਾਨ ਅਸ਼ਵਨੀ ਨਾਗਪਾਲ ਵੀ ਸ਼ਾਮਲ ਹੋਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ