ਰੇਪ ਦੇ ਦੋਸ਼ੀਆਂ ਨੂੰ ਹੋਵੇ ਫਾਂਸੀ ਦਾ ਸਜ਼ਾ: ਭਾਵਨਾ

Thursday, Sep 17, 2020 - 02:39 PM (IST)

ਰੇਪ ਦੇ ਦੋਸ਼ੀਆਂ ਨੂੰ ਹੋਵੇ ਫਾਂਸੀ ਦਾ ਸਜ਼ਾ: ਭਾਵਨਾ

ਅੰਮ੍ਰਿਤਸਰ (ਅਨਜਾਣ): ਦੇਸ਼ ਭਰ 'ਚ ਰੇਪ ਦੇ ਮਾਮਲੇ ਵੱਧਦੇ ਜਾ ਰਹੇ ਹਨ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਵੱਧਦੇ ਰੇਪ ਮਾਮਲਿਆਂ 'ਚ ਪੁਰਸ਼ਾਂ ਦੀ ਮਾੜੀ ਸੋਚ ਲਈ ਜਿੱਥੇ ਅਗਿਆਨਤਾ ਜ਼ਿੰਮੇਵਾਰ ਹੈ ਉੱਥੇ ਹੀ ਦੇਸ਼ 'ਚ ਰੇਪ ਖਿਲਾਫ਼ ਕਮਜ਼ੋਰ ਨਿਆ ਪ੍ਰਣਾਲੀ ਵੀ ਜ਼ਿੰਮੇਵਾਰ ਹੈ। ਇਹ ਪ੍ਰਗਟਾਵਾ ਕਰਦਿਆਂ ਕਾਂਗਰਸ ਦੇ ਦਲਿਤ ਮਹਿਲਾ ਵਿੰਗ ਕੋਆਰਡੀਨੇਟਰ ਪੰਜਾਬ ਮੈਡਮ ਭਾਵਨਾ ਨੇ ਕਿਹਾ ਕਿ ਪਿਛਲੇ ਦਿਨੀਂ ਦੇਸ਼ 'ਚ ਵੱਖ-ਵੱਖ ਸੂਬਿਆਂ ਵਿਚ ਰੇਪ ਦੇ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਛੋਟੀਆਂ-ਛੋਟੀਆਂ 6 ਤੋਂ 7 ਸਾਲ ਦੀਆਂ ਬੱਚੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਮਾਂ ਦੀ ਮੌਤ ਦਾ ਗ਼ਮ ਨਾ ਸਹਾਰ ਸਕੇ ਪੁੱਤਰਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ, ਘਰ 'ਚ ਵਿਛੇ ਸੱਥ

ਇਸ ਤੋਂ ਸਾਬਤ ਹੁੰਦਾ ਹੈ ਕਿ ਇਨਸਾਨ ਦੀ ਮਾਨਸਿਕਤਾ ਕਿਸ ਹੱਦ ਤੱਕ ਗਿਰ ਚੁੱਕੀ ਹੈ। ਇਸ 'ਚ ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਦਲਿਤ ਕੁੜੀਆਂ ਨਾਲ ਹੀ ਰੇਪ ਦੇ ਮਾਮਲੇ ਸਾਹਮਣੇ ਆਉਂਦੇ ਹਨ, ਕਿਉਂਕਿ ਦੋਸ਼ੀ ਇਹ ਸੋਚ ਰੱਖਦੇ ਹਨ ਕਿ ਸ਼ਾਇਦ ਉਹ ਪੈਸੇ ਦੇ ਦਮ 'ਤੇ ਮਾਮਲੇ ਨੂੰ ਦਬਾ ਸਕਦੇ ਹਨ। ਅਜਿਹੇ ਮਾਮਲਿਆਂ ਵਿਚ ਜਿੱਥੇ ਲੰਬੇ ਸੰਘਰਸ਼ ਤੋਂ ਬਾਅਦ ਵੀ ਕੁੜੀਆਂ ਇਨਸਾਫ਼ ਨਾ ਮਿਲਣ ਕਾਰਣ ਕਾਨੂੰਨੀ ਜੰਗ ਹਾਰ ਜਾਂਦੀਆਂ ਹਨ। 

ਇਹ ਵੀ ਪੜ੍ਹੋ:  ਵਿਆਹ ਤੋਂ ਪਹਿਲਾਂ ਰੰਗ 'ਚ ਪਿਆ ਭੰਗ, ਡੀ.ਜੇ.ਬੰਦ ਕਰਨ ਨੂੰ ਲੈ ਕੇ ਹੋਏ ਵਿਵਾਦ 'ਚ ਸੰਚਾਲਕ ਦਾ ਕਤਲ

ਉੱਥੇ ਹੀ ਇਸ ਘਟਨਾ ਕਾਰਣ ਜ਼ਹਿਣ 'ਚ ਪੈਦਾ ਹੋਇਆ ਖੌਫ਼ ਕੁੜੀਆਂ ਨੂੰ ਜ਼ਿੰਦਗੀ ਦੀ ਜੰਗ ਵੀ ਹਰਾ ਦਿੰਦਾ ਹੈ। ਅਜਿਹੀ ਘਟਣਾ ਦੇ ਪੀੜਤਾ ਨੂੰ ਜ਼ਿੰਦਗੀ 'ਚ ਸਦਮੇ 'ਚੋਂ ਨਾ ਨਿਕਲ ਪਾਉਣਾ ਪੀੜਤਾ ਜ਼ਿੰਦਾ ਲਾਸ਼ ਦੇ ਬਰਾਬਰ ਹੋ ਜਾਂਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਰੇਪ ਮਾਮਲੇ 'ਚ ਜਿੱਥੇ ਫਾਸਟ ਟ੍ਰੈਕ ਅਦਾਲਤਾਂ ਦਾ ਹੋਣਾ ਜ਼ਰੂਰੀ ਹੈ, ਉੱਥੇ ਨਾਲ ਹੀ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਨਿਰਧਾਰਿਤ ਕਰਨੀ ਚਾਹੀਦੀ ਹੈ ਤਾਂ ਜੋ ਅਜਿਹਾ ਅਪਰਾਧ ਕਰਨ ਤੋਂ ਪਹਿਲਾਂ ਕੋਈ ਸੌ ਵਾਰ ਸੋਚੇ।


author

Shyna

Content Editor

Related News