ਪਾਤੜਾਂ 'ਚ ਸਕੂਲ 'ਚ ਪੜ੍ਹਦੀ ਕੁੜੀ ਨਾਲ ਦਰਿੰਦਗੀ, ਦਰਿੰਦਿਆਂ ਨੇ ਚੱਲਦੀ ਕਾਰ 'ਚ ਲੁੱਟੀ ਇੱਜ਼ਤ

Thursday, Sep 01, 2022 - 10:19 AM (IST)

ਪਾਤੜਾਂ 'ਚ ਸਕੂਲ 'ਚ ਪੜ੍ਹਦੀ ਕੁੜੀ ਨਾਲ ਦਰਿੰਦਗੀ, ਦਰਿੰਦਿਆਂ ਨੇ ਚੱਲਦੀ ਕਾਰ 'ਚ ਲੁੱਟੀ ਇੱਜ਼ਤ

ਪਾਤੜਾਂ (ਚੋਪੜਾ) : ਸਬ-ਡਵੀਜ਼ਨ ਪਾਤੜਾਂ ’ਚ ਇਕ ਨਾਬਾਲਗ ਸਕੂਲੀ ਵਿਦਿਆਰਥਣ ਨਾਲ ਚੱਲਦੀ ਕਾਰ ’ਚ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਤੜਾਂ ਪੁਲਸ ਵੱਲੋਂ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸ਼ਾਦੀਪੁਰ ਮੋਮੀਆ ਦੀ 14 ਸਾਲਾ ਨਾਬਾਲਗ ਕੁੜੀ ਪਿੰਡ ਹਮਝੜੀ ਵਿਖੇ ਸਕੂਲ ’ਚ ਪੜ੍ਹਦੀ ਹੈ। ਉਸ ਦੀ 3 ਮਹੀਨੇ ਪਹਿਲਾਂ ਅਰਸ਼ਪ੍ਰੀਤ ਨਾਂ ਦੇ ਮੁੰਡੇ ਨਾਲ ਦੋਸਤੀ ਹੋ ਗਈ ਸੀ।

ਇਹ ਵੀ ਪੜ੍ਹੋ : ਹੁਣ ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਸੁਖਬੀਰ ਬਾਦਲ ਨੂੰ ਸੰਮਨ ਜਾਰੀ, SIT ਨੇ 6 ਸਤੰਬਰ ਨੂੰ ਬੁਲਾਇਆ

ਉਹ 29 ਅਗਸਤ ਨੂੰ ਸਕੂਲ ਗਈ ਤਾਂ ਅਰਸ਼ਪ੍ਰੀਤ ਦਾ ਦੋਸਤ ਜਸਪ੍ਰੀਤ ਉਸ ਕੋਲ ਆਇਆ। ਕੁੜੀ ਆਪਣੇ ਟੀਚਰ ਨੂੰ ਭਰਾ ਦੇ ਆਉਣ ਸਬੰਧੀ ਦੱਸ ਕੇ ਸਕੂਲ ’ਚੋਂ ਬਾਹਰ ਆ ਗਈ। ਜਸਪ੍ਰੀਤ ਕੁੜੀ ਨੂੰ ਅਰਸ਼ਪ੍ਰੀਤ ਤੇ ਲਵਪ੍ਰੀਤ ਕੋਲ ਛੱਡ ਕੇ ਚਲਾ ਗਿਆ। ਉਹ ਉਸ ਨੂੰ ਗੱਡੀ ’ਚ ਬਿਠਾ ਕੇ ਸਮਾਣਾ ਵੱਲ ਲੈ ਗਏ। ਉਸ ਨਾਲ ਚੱਲਦੀ ਗੱਡੀ ’ਚ ਅਰਸ਼ਪ੍ਰੀਤ ਸਿੰਘ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ। ਇਸ ਤੋਂ ਬਾਅਦ ਵਿਦਿਆਰਥਣ ਨੂੰ ਧੱਕੇ ਨਾਲ ਮੁਲਜ਼ਮ ਉਸ ਦੇ ਪਿੰਡ ਉਤਾਰ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ : ਆਪਣਿਆਂ ਨੇ 9 ਸਾਲਾ ਬੱਚੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ, ਘਿਨੌਣੇ ਸੱਚ ਨੇ ਮਾਂ ਦੇ ਉਡਾਏ ਹੋਸ਼

ਪਾਤੜਾਂ ਪੁਲਸ ਨੇ ਕਥਿਤ ਦੋਸ਼ੀਆਂ ਅਰਸ਼ਪ੍ਰੀਤ ਸਿੰਘ ਪੁੱਤਰ ਜੋਧ ਸਿੰਘ, ਲਵਪ੍ਰੀਤ ਸਿੰਘ ਪੁੱਤਰ ਸੁੱਖਾ ਰਾਮ ਵਾਸੀਅਨ ਅਰਨੇਟੂ, ਜਸ਼ਨਪ੍ਰੀਤ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਸ਼ਾਦੀਪੁਰ ਮੋਮੀਆ ਅਤੇ ਜਸਪ੍ਰੀਤ ਸਿੰਘ ਪੁੱਤਰ ਮਦਨ ਲਾਲ ਵਾਸੀ ਸੁੰਦਰ ਬਸਤੀ ਪਾਤੜਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਪਾਤੜਾਂ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਪੁਲਸ ਵੱਲੋਂ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News