ਜਬਰ ਜ਼ਿਨਾਹ ਦੀ ਸ਼ਿਕਾਰ ਕੁੜੀ ਨੂੰ ਧੱਕੇ ਖਾਣ ਮਗਰੋਂ ਵੀ ਨਾ ਮਿਲਿਆ ਇਨਸਾਫ਼, ਚੁੱਕਿਆ ਖ਼ੌਫ਼ਨਾਕ ਕਦਮ
Saturday, Sep 19, 2020 - 12:10 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ): ਲਾਹੌਰ ਕੋਲ ਇਕ ਵਿਦੇਸ਼ੀ ਮੁਸਲਿਮ ਜਨਾਨੀ ਨਾਲ ਸਮੂਹਿਕ ਜਬਰ ਜ਼ਨਾਹ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਹੈ ਕਿ ਜਬਰ ਜ਼ਿਨਾਹ ਦੀ ਸ਼ਿਕਾਰ ਨੌਜਵਾਨ ਕੁੜੀ ਨੂੰ ਇਨਸਾਫ ਨਾ ਮਿਲਣ 'ਤੇ ਉਕਤ ਪੀੜਤ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ। ਪੀੜਤਾ ਨੇ ਲਿਖੇ ਸੁਸਾਈਡ ਨੋਟ 'ਚ ਖੈਰਪੁਰ ਪੁਲਸ ਸਟੇਸ਼ਨ ਇੰਚਾਰਜ ਅਨਵਰ ਉਲ ਹੱਕ, ਜਾਂਚ ਅਧਿਕਾਰੀ ਸਹਾਇਕ ਸਬ-ਇੰਸਪੈਟਰ ਅਸ਼ਫਾਕ ਅਤੇ ਪੁਲਸ ਸਟੇਸ਼ਨ ਮੁਨਸ਼ੀ ਮੁਹੰਮਦ ਸਦੀਕ ਨੂੰ ਦੋਸ਼ੀ ਠਹਿਰਾਇਆ, ਜਿਨ੍ਹਾਂ ਨੇ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਬਿਜਾਏ ਉਸ ਦਾ ਸਾਥ ਦੇਣ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ: ਮੰਨਾ ਕਤਲ ਦੇ ਦੋਸ਼ੀ ਰਾਜੂ ਬਿਸੋਡੀ ਨੂੰ 16 ਅਕਤੂਬਰ ਨੂੰ ਲਿਆਦਾਂ ਜਾਵੇਗਾ ਪ੍ਰੋਡਕਸ਼ਨ ਰਿਮਾਂਡ 'ਤੇ
ਸਰਹੱਦ ਪਾਰ ਸੂਤਰਾਂ ਅਨੁਸਾਰ ਪੀੜਤਾ ਨਿਵਾਸੀ ਪਿੰਡ ਚੈਲੀ ਵਹਾਨ ਦੀ ਮਾਂ ਨੇ 14 ਸਤੰਬਰ ਨੂੰ ਖੈਰਪੁਰ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਗੁਆਂਢੀ ਅਸ਼ਫਾਕ ਅਲੀ ਨੇ ਉਸ ਦੀ ਕੁੜੀ ਨਾਲ ਜਬਰ ਜ਼ਨਾਹ ਕੀਤਾ ਹੈ। ਪੁਲਸ ਨੇ ਪੀੜਤ ਦਾ ਮੈਡੀਕਲ ਤਾਂ ਕਰਵਾ ਲਿਆ ਪਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਬਿਜਾਏ ਪੀੜਤਾ 'ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਜਾਣ ਲੱਗਾ, ਜਿਸ ਤੋਂ ਦੁਖੀ ਹੋ ਕੇ ਪੀੜਤਾ ਨੇ ਅੱਜ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ।ਉੱਚ ਪੁਲਸ ਅਧਿਕਾਰੀਆਂ ਨੇ ਮ੍ਰਿਤਕਾ ਦੇ ਸੁਸਾਈਡ ਨੋਟ ਦੇ ਆਧਾਰ 'ਤੇ ਤਿੰਨਾਂ ਪੁਲਸ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਦੀ ਤਾਲਾਸ਼ ਦੇ ਛਾਪੇਮਾਰੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਗੁਰੂਹਰਸਹਾਏ ਅੰਦਰ ਕੋਰੋਨਾ ਨੇ ਲਈ 63ਸਾਲਾ ਸੀਨੀਅਰ ਪੱਤਰਕਾਰ ਦੀ ਜਾਨ