Rape ਤੋਂ ਮੁੱਕਰੀ ਕੁੜੀ ਨੇ ਕਰਵਾ ਲਿਆ ਵਿਆਹ, 5 ਸਾਲ ਬਾਅਦ ਜੋ ਹੋਇਆ...

Tuesday, Dec 03, 2024 - 12:45 PM (IST)

Rape ਤੋਂ ਮੁੱਕਰੀ ਕੁੜੀ ਨੇ ਕਰਵਾ ਲਿਆ ਵਿਆਹ, 5 ਸਾਲ ਬਾਅਦ ਜੋ ਹੋਇਆ...

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ 5 ਸਾਲ ਪੁਰਾਣੇ ਮਾਮਲੇ ’ਚ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 20 ਸਾਲ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲਾ ਦੋਸ਼ੀ ਹੁਣ ਪੀੜਤ ਦਾ ਪਤੀ ਹੈ। ਦੋਸ਼ੀ ਨੂੰ ਸੈਕਟਰ-19 ਥਾਣਾ ਪੁਲਸ ਨੇ 2019 ’ਚ ਪੋਕਸੋ ਤੇ ਜਬਰ-ਜ਼ਿਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਸੀ। ਦੋਸ਼ਾਂ ਮੁਤਾਬਕ ਜਦੋਂ ਜਬਰ-ਜ਼ਿਨਾਹ ਕੀਤਾ ਗਿਆ ਤਾਂ ਕੁੜੀ ਨਾਬਾਲਗ ਸੀ।

ਇਹ ਵੀ ਪੜ੍ਹੋ : ਪੰਜਾਬ ਵਾਸੀ ਹੋ ਜਾਣ ਸਾਵਧਾਨ! ਆਉਣ ਵਾਲੇ ਦਿਨਾਂ ਲਈ ਰਹਿਣ ਤਿਆਰ

ਇਸ ਤੋਂ ਬਾਅਦ ਦੋਸ਼ੀ ਨੇ ਉਸ ਨਾਲ ਵਿਆਹ ਕਰ ਲਿਆ ਅਤੇ ਉਨ੍ਹਾਂ ਦੀ ਇਕ ਧੀ ਵੀ ਹੈ। ਪੀੜਤ ਕੁੜੀ ਆਪਣੇ ਬਿਆਨਾਂ ਤੋਂ ਮੁੱਕਰ ਗਈ ਤੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਨੇ ਉਸ ਨਾਲ ਕੋਈ ਗ਼ਲਤ ਕੰਮ ਨਹੀਂ ਕੀਤਾ ਹੈ ਪਰ ਮਾਮਲੇ ’ਚ ਸਾਹਮਣੇ ਆਈ ਡੀ. ਐੱਨ. ਏ. ਰਿਪੋਰਟ ’ਚ ਮੁਲਜ਼ਮ ਦੇ ਸੈਂਪਲ ਮੇਲ ਖਾ ਗਏ। ਅਜਿਹੇ ’ਚ ਇਹ ਸਾਬਤ ਹੋ ਗਿਆ ਕਿ ਦੋਸ਼ੀ ਨੇ ਨਾਬਾਲਗ ਨਾਲ ਜਬਰ-ਜ਼ਿਨਾਹ ਕੀਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਪਾਇਆ ਤੇ ਪੋਕਸੋ ਅਤੇ ਜਬਰ-ਜ਼ਿਨਾਹ ਦੀਆਂ ਧਾਰਾਵਾਂ ਤਹਿਤ ਸਜ਼ਾ ਸੁਣਾਈ।

ਇਹ ਵੀ ਪੜ੍ਹੋ : ਪੰਜਾਬ ਦਾ ਇਹ Highway ਹੋਇਆ ਜਾਮ, ਇੱਧਰ ਆਉਣ ਤੋਂ ਪਹਿਲਾਂ ਜ਼ਰਾ ਇਹ ਖ਼ਬਰ ਪੜ੍ਹ ਲਓ
ਜਾਣੋ ਪੂਰਾ ਮਾਮਲਾ
5 ਸਾਲ ਪਹਿਲਾਂ 2019 ’ਚ ਨਾਬਾਲਗ ਕੁੜੀ ਦੇ ਪਿਤਾ ਨੇ ਸੈਕਟਰ-19 ਥਾਣੇ ’ਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਕਰਦਿਆਂ ਪੁਲਸ ਨੇ ਦੋ ਦਿਨਾਂ ਬਾਅਦ ਲਾਪਤਾ ਨਾਬਾਲਗ ਕੁੜੀ ਨੂੰ ਦੋਸ਼ੀ ਕੋਲੋਂ ਬਰਾਮਦ ਕਰ ਲਿਆ ਸੀ। ਦੋਸ਼ਾਂ ਅਨੁਸਾਰ ਜਦੋਂ ਮੁਲਜ਼ਮ ਨੇ ਪੀੜਤਾ ਨਾਲ ਜਬਰ-ਜ਼ਿਨਾਹ ਕੀਤਾ, ਉਦੋਂ ਉਸ ਦਾ ਵਿਆਹ ਨਹੀਂ ਹੋਇਆ ਸੀ ਅਤੇ ਉਸ ਦੀ ਉਮਰ ਸਾਢੇ 16 ਸਾਲ ਸੀ। ਜਬਰ-ਜ਼ਿਨਾਹ ਤੋਂ ਬਾਅਦ ਕੁੜੀ ਗਰਭਵਤੀ ਹੋ ਗਈ। ਉਸ ਦਾ ਗਰਭਪਾਤ ਕਰਵਾ ਦਿੱਤਾ ਗਿਆ ਸੀ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ’ਚ ਉਸ ਨੇ ਪੀੜਤਾ ਨਾਲ ਵਿਆਹ ਕਰ ਲਿਆ ਤੇ ਹੁਣ ਦੋਵੇਂ ਲੰਬੇ ਸਮੇਂ ਤੋਂ ਇਕੱਠੇ ਰਹਿ ਰਹੇ ਸਨ। ਪੁਲਸ ਨੇ ਮੁਲਜ਼ਮ ਦੇ ਡੀ. ਐੱਨ. ਏ. ਸੈਂਪਲ ਵੀ ਲਏ ਸਨ। ਸ਼ਿਕਾਇਤਕਰਤਾ ਦੇ ਇਨਕਾਰ ਕਰਨ ਤੋਂ ਬਾਅਦ ਵੀ ਅਦਾਲਤ ਨੇ ਡੀ. ਐੱਨ. ਏ. ਸੈਂਪਲ ਨੂੰ ਆਧਾਰ ਬਣਾਉਂਦਿਆਂ ਸਜ਼ਾ ਸੁਣਾਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


 


author

Babita

Content Editor

Related News