ਔਰਤ ਨਾਲ ਦੋਸਤ ਨੇ ਹੋਟਲ ''ਚ ਕੀਤਾ ਜਬਰ-ਜ਼ਿਨਾਹ

Wednesday, Jun 04, 2025 - 11:26 AM (IST)

ਔਰਤ ਨਾਲ ਦੋਸਤ ਨੇ ਹੋਟਲ ''ਚ ਕੀਤਾ ਜਬਰ-ਜ਼ਿਨਾਹ

ਬੁਢਲਾਡਾ (ਬਾਂਸਲ) : ਸਥਾਨਕ ਇਲਾਕੇ ਦੇ ਇਕ ਹੋਟਲ ’ਚ ਇਕ ਔਰਤ ਨਾਲ ਉਸਦੇ ਦੋਸਤ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਦਰ ਪੁਲਸ ਨੇ ਪੀੜਤਾ ਦੇ ਬਿਆਨ ’ਤੇ ਮਨੀ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਐੱਸ. ਐੱਚ. ਓ. ਸਦਰ ਜਗਦੇਵ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਉਸਦੇ ਗੁਆਂਢੀ ਮਨੀ ਸਿੰਘ ਨਾਂ ਦੇ ਵਿਅਕਤੀ ਨਾਲ ਗੱਲਬਾਤ ਸੀ ਅਤੇ ਇਕ ਦੂਸਰੇ ਨੂੰ ਵੱਖ-ਵੱਖ ਜਗ੍ਹਾ ’ਤੇ ਮਿਲਦੇ ਸੀ ਪਰ ਕੁੱਝ ਸਮੇਂ ਬਾਅਦ ਮੈਂ ਉਸਨੂੰ ਜਵਾਬ ਦੇ ਦਿੱਤਾ ਤਾਂ ਮਨੀ ਸਿੰਘ ਮੈਨੂੰ ਬਲੈਕਮੇਲ ਅਤੇ ਧਮਕੀਆਂ ਦੇਣ ਲੱਗ ਪਿਆ।

ਮੈਨੂੰ ਫੋਨ ਆਇਆ ਕਿ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ, ਮੈਂ ਬੇਇੱਜ਼ਤੀ ਤੋਂ ਡਰਦੀ ਹੋਈ ਆ ਗਈ ਅਤੇ ਉਹ ਮੈਨੂੰ ਕਾਰ ਰਾਹੀਂ ਇਕ ਹੋਟਲ ਦੇ ਕਮਰੇ ’ਚ ਲੈ ਗਿਆ। ਜਿੱਥੇ ਉਸਨੇ ਮੇਰੇ ਨਾਲ ਮੇਰੀ ਮਰਜ਼ੀ ਦੇ ਖ਼ਿਲਾਫ਼ ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ। ਉਪਰੋਕਤ ਘਟਨਾ ਦੀ ਸਾਰੀ ਗੱਲਬਾਤ ਮੈਂ ਆਪਣੇ ਪਰਿਵਾਰ ਨੂੰ ਦੱਸੀ, ਜਿਨ੍ਹਾਂ ਨੇ ਮੈਨੂੰ ਸਰਕਾਰੀ ਹਸਪਤਾਲ ’ਚ ਇਲਾਜ ਲਈ ਲਿਆਂਦਾ। ਸਹਾਇਕ ਥਾਣੇਦਾਰ ਬਲਜੀਤ ਕੌਰ ਨੇ ਪੀੜਤ ਔਰਤ ਦੇ ਬਿਆਨ ’ਤੇ ਜਾਂਚ ਸ਼ੁਰੂ ਕਰ ਦਿੱਤੀ।


author

Babita

Content Editor

Related News