ਫਲੈਟ ''ਚ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਮੁਲਜ਼ਮ ਹੋਇਆ ਫ਼ਰਾਰ

Saturday, Aug 03, 2024 - 10:38 AM (IST)

ਫਲੈਟ ''ਚ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਮੁਲਜ਼ਮ ਹੋਇਆ ਫ਼ਰਾਰ

ਚੰਡੀਗੜ੍ਹ (ਸੁਸ਼ੀਲ): ਫਲੈਟ ’ਚ ਕੁੜੀ ਨੂੰ ਬੁਲਾ ਕੇ ਉਸ ਨਾਲ ਜਬਰ-ਜ਼ਿਨਾਹ ਕਰਕੇ ਮੁਲਜ਼ਮ ਫ਼ਰਾਰ ਹੋ ਗਿਆ। ਪੀੜਤ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-49 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਦਾ ਸੈਕਟਰ-16 ਜਨਰਲ ਹਸਪਤਾਲ ’ਚ ਮੈਡੀਕਲ ਕਰਵਾਇਆ।

ਜਬਰ-ਜ਼ਿਨਾਹ ਦੀ ਪੁਸ਼ਟੀ ਹੋਣ ’ਤੇ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ। ਸੈਕਟਰ-49 ਥਾਣਾ ਪੁਲਸ ਸ਼ੁੱਕਰਵਾਰ ਨੂੰ ਫਲੈਟ ’ਚ ਪਹੁੰਚੀ। ਉੱਥੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਹਾਸਲ ਕੀਤੀ। ਇਸ ’ਚ ਨੌਜਵਾਨ ਤੇ ਕੁੜੀ ਗੱਡੀ ਤੋਂ ਅੰਦਰ ਆਉਂਦੇ ਹੋਏ ਵਿਖਾਈ ਦੇ ਰਹੇ ਹਨ। ਜਾਂਚ ’ਚ ਪਤਾ ਲੱਗਾ ਕਿ ਪੀੜਤ ਤੇ ਨੌਜਵਾਨ ਚੰਡੀਗੜ੍ਹ ਦੇ ਰਹਿਣ ਵਾਲੇ ਹਨ। ਦੋਵੇਂ ਕਾਫ਼ੀ ਸਮੇਂ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਪੁਲਸ ਨੇ ਲਾਈਟ ਪੁਆਇੰਟਾਂ ’ਤੇ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ ਹੈ। ਪੀੜਤ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਉਸ ਨੂੰ ਝਾਂਸੇ ’ਚ ਲੈ ਕੇ ਫਲੈਟ ਲੈ ਆਇਆ। ਇਸ ਤੋਂ ਬਾਅਦ ਜਾਨੋਂ ਮਾਰਨ ਦੀ ਧਮਕੀ ਦੇ ਕੇ ਜਬਰ-ਜ਼ਿਨਾਹ ਕੀਤਾ।


author

Babita

Content Editor

Related News