5ਵੀਂ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਵਾਲਾ ਪੁਲਸ ਰਿਮਾਂਡ ''ਤੇ
Saturday, Mar 24, 2018 - 06:05 AM (IST)

ਲੁਧਿਆਣਾ(ਰਿਸ਼ੀ)-ਪੇਪਰਾਂ ਕਾਰਨ ਘਰ ਤੋਂ ਟਿਊਸ਼ਨ ਪੜ੍ਹਨ ਗਈ ਈ. ਡਬਲਯੂ. ਐੱਸ. ਕਾਲੋਨੀ ਦੀ ਰਹਿਣ ਵਾਲੀ 5ਵੀਂ ਦੀ ਵਿਦਿਆਰਥਣ ਨੂੰ ਉਸੇ ਕਾਲੋਨੀ ਦੇ ਰਹਿਣ ਵਾਲੇ ਦੋ ਨੌਜਵਾਨ ਘਰ ਛੱਡਣ ਦੇ ਬਹਾਨੇ ਆਪਣੇ ਨਾਲ ਲੈ ਗਏ ਅਤੇ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ 18 ਸਾਲਾਂ ਦੇ ਨੌਜਵਾਨ ਨੇ ਸਾਰੀ ਰਾਤ ਆਪਣੇ ਕੋਲ ਰੱਖ ਕੇ ਹਵਸ ਮਿਟਾਈ । ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ 12 ਸਾਲਾਂ ਦੀ ਬੱਚੀ ਦੀ ਸ਼ਿਕਾਇਤ 'ਤੇ ਗੌਰਵ ਕੁਮਾਰ ਗੋਰ, ਉਸ ਦਾ ਸਾਥ ਦੇਣ ਵਾਲੇ ਕਰਣ ਕੁਮਾਰ ਅਤੇ ਦਿਲੀਪ ਕੁਮਾਰ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ ।
ਥਾਣਾ ਇੰਚਾਰਜ ਐੱਸ. ਆਈ. ਪ੍ਰਵੀਨ ਰਣਦੇਵ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ 20 ਮਾਰਚ ਸ਼ਾਮ ਲਗਭਗ 5.30 ਵਜੇ ਉਹ ਘਰ ਤੋਂ ਪੜ੍ਹਨ ਲਈ ਟਿਊਸ਼ਨ ਗਈ ਸੀ ਪਰ ਮੈਡਮ ਨੇ ਛੁੱਟੀ ਕਰ ਦਿੱਤੀ, ਜਦੋਂ ਉਹ ਵਾਪਸ ਘਰ ਆ ਰਹੀ ਸੀ ਤਾਂ ਉਸਨੂੰ ਕਾਲੋਨੀ ਦੇ ਰਹਿਣ ਵਾਲੇ ਗੌਰਵ ਅਤੇ ਕਰਣ ਮਿਲ ਗਏ ਅਤੇ ਘਰ ਛੱਡਣ ਦੇ ਬਹਾਨੇ ਆਪਣੇ ਨਾਲ ਐਕਟਿਵਾ 'ਤੇ ਬਿਠਾ ਲਿਆ, ਜਿਸ ਦੇ ਬਾਅਦ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਏ, ਜਿੱਥੇ ਉਨ੍ਹਾਂ ਦੇ ਦੋਸਤ ਦਿਲੀਪ ਕੁਮਾਰ ਅਤੇ ਇਕ ਹੋਰ ਪਹਿਲਾਂ ਤੋਂ ਮੌਜੂਦ ਸੀ। ਉਥੇ ਗੌਰਵ ਨੇ ਉਸ ਦੇ ਨਾਲ ਜ਼ਬਰਦਸਤੀ ਰੇਪ ਕੀਤਾ । ਸਾਰੀ ਰਾਤ ਉਥੇ ਹੀ ਰੱਖਣ ਦੇ ਬਾਅਦ ਸਵੇਰੇ ਦਿਲੀਪ ਅਤੇ ਗੌਰਵ ਉਸ ਨੂੰ ਆਪਣੇ ਨਾਲ ਆਟੋ 'ਚ ਘੁਮਾਉਂਦੇ ਰਹੇ । ਸ਼ਾਮ ਨੂੰ ਦਿਲੀਪ ਉਸ ਨੂੰ ਆਪਣੇ ਨਾਲ ਘਰ ਲੈ ਗਿਆ ਅਤੇ ਮਾਂ ਨੂੰ ਫੋਨ ਕਰ ਕੇ ਦੱਸ ਦਿੱਤਾ, ਜਿਸ ਦੇ ਬਾਅਦ ਮਾਂ ਉਥੇ ਆ ਕੇ ਉਸ ਨੂੰ ਆਪਣੇ ਨਾਲ ਲੈ ਗਈ । ਫਿਰ ਉਸ ਨੇ ਘਰ ਜਾ ਕੇ ਮਾਤਾ-ਪਿਤਾ ਨੂੰ ਸਾਰੀ ਗੱਲ ਦੱਸੀ। ਪੁਲਸ ਅਨੁਸਾਰ ਰੇਪ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕਰ ਕੇ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ । ਉਥੇ ਫਰਾਰ ਦੋਸ਼ੀਆਂ ਦੀ ਤਾਲਾਸ਼ 'ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ । ਵਿਦਿਆਰਥਣ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ ਹੈ । ਦੋਸ਼ੀ ਨੂੰ ਨਾਲ ਉਸੇ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਸਬੂਤ ਇਕੱਠੇ ਕੀਤੇ ਜਾਣਗੇ ।