ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ''ਤੇ ਮਾਮਲਾ ਦਰਜ
Friday, Nov 24, 2017 - 02:00 AM (IST)

ਫਾਜ਼ਿਲਕਾ(ਨਾਗਪਾਲ, ਲੀਲਾਧਰ)—ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਰਾਣਾ ਕਾਲੋਨੀ ਵਿਚ ਇਕ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਸਬੰਧੀ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਲੜਕੀ ਨੇ ਦੱਸਿਆ ਕਿ 4 ਨਵੰਬਰ 2017 ਨੂੰ ਉਸਦੀ ਮਾਤਾ ਉਸਦੇ ਨਾਨਕੇ ਗਈ ਹੋਈ ਸੀ ਅਤੇ ਪਿਤਾ ਕੰਮ ਕਰਨ ਲਈ ਬਾਹਰ ਗਿਆ ਹੋਇਆ ਸੀ ਤੇ ਉਸ ਦਾ ਛੋਟਾ ਭਰਾ ਸਕੂਲ ਗਿਆ ਸੀ। ਮੈਂ ਅਤੇ ਮੇਰਾ ਭਰਾ ਘਰ ਵਿਚ ਮੌਜੂਦ ਸੀ ਕਿ ਦੁਪਹਿਰ 2.30 ਵਜੇ ਗੁਆਂਢੀ ਬਲਵਿੰਦਰ ਸਿੰਘ ਵਾਸੀ ਰਾਣਾ ਕਾਲੋਨੀ ਨੇ ਸਾਡੇ ਘਰ ਵਿਚ ਆ ਕੇ ਆਪਣੇ ਹੱਥਾਂ ਨਾਲ ਮੇਰਾ ਮੂੰਹ ਬੰਦ ਕਰ ਲਿਆ ਅਤੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਜਾਂਚ-ਪੜਤਾਲ ਕਰਨ ਉਪਰੰਤ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।