ਸ਼ਰਮਨਾਕ! ਮੰਦਬੁੱਧੀ ਲੜਕੀ ਨਾਲ ਕੀਤਾ ਬਲਾਤਕਾਰ

05/13/2019 4:46:51 PM

ਮਲੋਟ (ਜੱਜ) : ਮਲੋਟ ਦੇ ਇਕ ਨੇੜਲੇ ਪਿੰਡ 'ਚ 45 ਸਾਲਾ ਵਿਅਕਤੀ ਵੱਲੋਂ ਇਕ ਮੰਦ ਬੁੱਧੀ ਲੜਕੀ ਨਾਲ ਬਲਾਤਕਾਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਮਲੋਟ ਵਿਖੇ ਜੇਰੇ ਇਲਾਜ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਪਿੰਡ ਦਾ ਹੀ ਉਕਤ ਵਿਅਕਤੀ ਉਸਦੀ ਦਿਮਾਗੀ ਤੌਰ 'ਤੇ ਕਮਜ਼ੋਰ ਲੜਕੀ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ । ਲੜਕੀ ਨੂੰ ਘਰ ਵਿਚ ਨਾ ਵੇਖ ਕੇ ਉਹ ਵੀ ਲੜਕੀ ਨੂੰ ਲੱਭਣ ਪਿੱਛੇ ਹੀ ਚਲੀ ਗਈ ਅਤੇ ਜਦੋਂ ਉਸ ਘਰ ਵਿਚ ਪੁੱਛਣ ਲਈ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਦਰਵਾਜਾ ਬੰਦ ਸੀ । ਉਕਤ ਵਿਅਕਤੀ ਨੇ ਦਰਵਾਜ਼ਾ ਖੋਲਿਆ ਅਤੇ ਇਕ ਦਮ ਉਸਦੇ ਸਿਰ ਵਿਚ ਕੋਈ ਚੀਜ਼ ਮਾਰ ਕੇ ਮੌਕੇ ਤੋਂ ਭੱਜ ਗਿਆ । ਜਿਸ ਉਪਰੰਤ ਉਸਨੇ ਪੁਲਸ ਨੂੰ ਇਤਲਾਹ ਕੀਤੀ ਪਰ ਪੁਲਸ ਉਕਤ ਵਿਅਕਤੀ ਖਿਲਾਫ ਕਾਰਵਾਈ ਕਰਨ ਦੀ ਥਾਂ ਉਸਨੂੰ ਹੀ ਦਰਖਾਸਤ ਨਾ ਦੇਣ ਲਈ ਕਥਿਤ ਤੌਰ 'ਤੇ ਮਜੂਬਰ ਕਰਨ ਲੱਗੀ । 
ਚੋਣਾਂ ਦਾ ਮਾਹੌਲ ਹੋਣ ਕਾਰਨ ਜਦ ਹੁਕਮਰਾਨ ਪਾਰਟੀ ਦਾ ਲੀਡਰ ਉਨ੍ਹਾਂ ਦੇ ਘਰ ਵੋਟਾਂ ਮੰਗਣ ਆਇਆ ਤਾਂ ਉਸਨੇ ਆਪਣੀ ਦੁੱਖ ਭਰੀ ਵਿਥਿਆ ਦੱਸੀ ਜਿਸ ਪਿੱਛੋਂ ਅਖੀਰ ਬੀਤੀ ਰਾਤ ਪੁਲਸ ਵੱਲੋਂ ਐਫ.ਆਰ.ਆਈ ਦਰਜ ਕੀਤੀ ਗਈ ਪਰ ਅਜੇ ਵੀ ਉਕਤ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਸਬੰਧੀ ਥਾਣਾ ਸਿਟੀ ਦੇ ਐੱਸ.ਐੱਚ.ਓ. ਨੇ ਕਿਹਾ ਕਿ ਪੁਲਸ ਵੱਲੋਂ ਮੁਕਦਮਾ ਦਰਜ ਕਰਕੇ ਕਾਰਵਾਈ ਜਾਰੀ ਹੈ ।


Gurminder Singh

Content Editor

Related News