ਦਲਿਤ ਔਰਤ ਨੂੰ ਅਗਵਾ ਕਰਕੇ ਕੀਤਾ ਬਲਾਤਕਾਰ , ਮਾਮਲਾ ਦਰਜ
Wednesday, Oct 04, 2017 - 05:21 PM (IST)
ਬੁਢਲਾਡਾ (ਬਾਂਸਲ) - ਸਕੂਲ ਦੀ ਸਫਾਈ ਸੇਵਕ ਦਲਿਤ ਔਰਤ ਨੂੰ ਰਾਸਤੇ 'ਚੋਂ ਅਗਵਾ ਕਰਕੇ ਬਲਾਤਕਾਰ ਕਰਨ ਉਪਰੰਤ ਮੁੜ ਪਿੰਡ ਦੀ ਅਨਾਜ਼ ਮੰਡੀ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਦਰ ਥਾਣਾ ਦੇ ਪਿੰਡ ਬੀਰੋਕੇ ਦੇ ਪ੍ਰਾਈਵੇਟ ਸਕੂਲ 'ਚ ਸਫਾਈ ਸੇਵਕ ਵਜੋਂ ਕੰਮ ਕਰਦੀ ਜੀਤੋ(ਕਾਲਪਨਿਕ ਨਾਮ) ਰੋਜ਼ਾਨਾ ਦੀ ਤਰ੍ਹਾਂ ਸਕੂਲ ਜਾ ਰਹੀ ਸੀ ਕਿ ਰਾਸਤੇ 'ਚ ਕਾਲੇ ਰੰਗ ਦੀ ਕਾਰ 'ਚ ਸਵਾਰ ਦੋ ਨੌਜਵਾਨਾਂ ਨੇ ਧੱਕੇ ਨਾਲ ਉਸ ਨੂੰ ਕਾਰ 'ਚ ਸੁੱਟ ਲਿਆ ਅਤੇ ਕਿਸੇ ਥਾਂ ਤੇ ਲਿਜਾ ਕੇ ਬਲਾਤਕਾਰ ਕਰਨ ਉਪਰੰਤ ਪਿੰਡ ਦੀ ਜੂਹ 'ਚ ਸੁੱਟ ਦਿੱਤਾ। ਪੀੜਤ ਔਰਤ ਨੇ ਪਰਿਵਾਰਕ ਮੈਂਬਰਾ ਨੂੰ ਨਾਲ ਲੈ ਕੇ ਸਦਰ ਪੁਲਸ ਨੂੰ ਸੂਚਿਤ ਕੀਤਾ।
ਜਾਣਕਾਰੀ ਦਿੰਦੇ ਹੋਏ ਸਦਰ ਪੁਲਸ ਦੇ ਐੱਸ. ਐੱਚ. ਓ. ਜਗਤਾਰ ਸਿੰਘ ਨੇ ਦੱਸਿਆ ਕਿ ਪੀੜਤ ਮਹਿਲਾ ਦੇ ਬਿਆਨਾਂ 'ਤੇ 2 ਵਿਅਕਤੀਆਂ ਖਿਲਾਫ ਧਾਰਾ 363, 366, 376, 342, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਲੜਕੀ ਦਾ ਸਰਕਾਰੀ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਹੈ।
