ਨਕਾਬਪੋਸ਼ ਲੁਟੇਰਿਆਂ ਨੇ ਦਿਨ-ਦਿਹਾੜੇ ਟਰਾਂਸਪੋਰਟ ਕੋਰੀਅਰ 'ਤੇ ਕੀਤੀ ਲੁੱਟ
Thursday, Sep 12, 2019 - 06:18 PM (IST)
ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਜਲੰਧਰ ਰੋਡ 'ਤੇ ਪਿੱਪਲਾਵਾਲਾਂ 'ਚ ਦਿਨ ਦਿਹਾੜੇ ਦੁਪਹਿਰ 3 ਵਜੇ ਦੇ ਕਰੀਬ ਟਰਾਂਸਪੋਰਟ ਕੋਰੀਅਰ ਦੀ ਦੁਕਾਨ 'ਤੇ ਕਰਮਚਾਰੀ ਨੂੰ ਜ਼ਖਮੀ ਕਰਕੇ 1 ਲੱਖ 20 ਹਜ਼ਾਰ ਰੁਪਏ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਆਸਪਾਸ ਦੇ ਦੁਕਾਨਦਾਰਾਂ ਨੂੰ ਮਾਮਲੇ ਦੀ ਜਾਣਕਾਰੀ ਉਸ ਸਮੇਂ ਮਿਲੀ ਜਦੋਂ ਕੋਰੀਅਰ ਦੀ ਦੁਕਾਨ ਵੱਲੋਂ ਮੈਨੇਜਰ ਮਨੋਜ ਕੁਮਾਰ ਦੁਕਾਨ ਦੇ ਸ਼ਟਰ ਚੁੱਕ ਬਾਹਰ ਨਿਕਲ ਕੇ ਮਦਦ ਦੀ ਗੁਹਾਰ ਲਗਾਈ। ਆਸਪਾਸ ਦੇ ਦੁਕਾਨਦਾਰਾਂ ਨੇ ਲੁਟੇਰੀਆਂ ਦੇ ਹਮਲੇ 'ਚ ਜ਼ਖਮੀ ਕਰਮਚਾਰੀ ਜਰਨੈਲ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਗੋਬਿੰਦ ਨਗਰ ਡੀ. ਸੀ. ਰੋਡ ਨੂੰ ਇਲਾਜ਼ ਲਈ ਤੱਤਕਾਲ ਹੀ ਸਿਵਲ ਹਸਪਤਾਲ ਪਹੁੰਚਾ ਦਿੱਤਾ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ 'ਚ ਜੁੱਟ ਗਈ ।
ਕੁਝ ਸੈਕਿੰਡ 'ਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਪਿੱਪਲਾਵਾਲਾਂ ਸਥਿਤ ਟਰਾਂਸਪੋਰਟ ਕੋਰੀਅਰ ਦੇ ਮੈਨੇਜਰ ਮਨੋਜ ਕੁਮਾਰ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਦੇ ਸਮੇਂ ਵਾਰਦਾਤ ਤੋਂ ਕੁਝ ਦੇਰ ਪਹਿਲਾਂ ਹੀ ਉਹ ਕੋਰੀਅਰ ਦੇ ਕੇ ਦੁਕਾਨ 'ਤੇ ਪਹੁੰਚ ਰਨਿੰਗ ਸ਼ੀਟ ਤਿਆਰ ਕਰ ਰਿਹਾ ਸੀ। ਅਚਾਨਕ ਦਫਤਰ ਦੇ ਅੰਦਰ 3 ਨਕਾਬਪੋਸ਼ ਨੌਜਵਾਨ ਆਉਂਦੇ ਹੀ ਦਫਤਰ ਦੇ ਸ਼ਟਰ ਨੂੰ ਸੁੱਟ ਕਮਰੇ 'ਚ ਲੱਗੇ ਸੀ . ਸੀ. ਟੀ. ਵੀ. ਕੈਮਰੇ ਨੂੰ ਤੋੜ ਪੈਸੇ ਹਵਾਲੇ ਕਰਨ ਦੀ ਮੰਗ ਕਰਨ ਲੱਗਾ। ਜਰਨੈਲ ਸਿੰਘ ਨੇ ਜਦੋਂ ਵਿਰੋਧ ਕੀਤਾ ਤਾਂ ਤਿੰਨਾਂ ਨੇ ਮਿਲ ਕੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਗਰਦਨ ਅਤੇ ਹੱਥ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਕਾਊਂਟਰ 'ਚ ਪਏ 1 ਲੱਖ 20 ਹਜ਼ਾਰ ਰੁਪਏ ਲੈ 3 ਤੋਂ 4 ਸੈਕਿੰਡ ਦੇ ਅੰਦਰ ਹੀ ਫਿਰ ਤੋਂ ਸ਼ਟਰ ਨੂੰ ਸੁੱਟ ਮੌਕੇ ਤੋਂ ਫਰਾਰ ਹੋ ਗਏ । ਲੁਟੇਰੇ ਜਾਂਦੇ ਸਮੇਂ ਸੀ. ਸੀ. ਟੀ. ਵੀ. ਕੈਮਰੇ 'ਚ ਲੱਗੇ ਡੀ. ਵੀ. ਆਰ. ਵੀ ਆਪਣੇ ਨਾਲ ਹੀ ਲੈ ਗਏ ।
ਲੁਟੇਰੇ ਛੇਤੀ ਹੀ ਹੋਣਗੇ ਪੁਲਸ ਦੀ ਗ੍ਰਿਫਤ 'ਚ : ਐੱਸ. ਐੱਚ. ਓ.
ਸਿਵਲ ਹਸਪਤਾਲ 'ਚ ਇਲਾਜ ਅਧੀਨ ਜ਼ਖਮੀ ਕਰਮਚਾਰੀ ਜ਼ੋਰਾਵਰ ਸਿੰਘ ਅਤੇ ਮੈਨੇਜਰ ਮਨੋਜ ਕੁਮਾਰ ਤੋਂ ਪੁੱਛਗਿੱਛ ਕਰਨ ਪਹੁੰਚੇ ਥਾਨਾ ਮਾਡਲ ਟਾਊਨ ਦੇ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਸੀ। ਆਸਪਾਸ ਦੇ ਦੁਕਾਨਦਾਰਾਂ ਦੇ ਅਨੁਸਾਰ ਲੁਟੇਰੇ ਮੋਟਰਸਾਈਕਲ 'ਤੇ ਜਲੰਧਰ ਰੋਡ ਵੱਲ ਫਰਾਰ ਹੋਏ ਹਨ। ਪੁਲਸ ਨੇ ਵਾਰਦਾਤ ਦੀ ਸੂਚਨਾ ਦੇ ਜਲੰਧਰ ਰੋਡ ਸਮੇਤ ਸਾਰੇ ਥਾਣਿਆਂ ਨੂੰ ਅਲਰਟ ਕਰ ਦਿੱਤਾ ਹੈ। ਪੁਲਸ ਵਾਰਦਾਤ ਥਾਂ ਦੇ ਨਾਲ ਦੇ ਸਾਰੇ ਦੁਕਾਨਾਂ ਅਤੇ ਘਰਾਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਜਾਂਚ ਵਿੱਚ ਸ਼ਾਮਲ ਕਰ ਰਹੀ ਹੈ । ਉਮੀਦ ਹੈ ਕਿ ਤਿੰਨਾਂ ਹੀ ਲੁਟੇਰਿਆਂ ਨੂੰ ਪੁਲਸ ਛੇਤੀ ਹੀ ਗਿਰਫਤਾਰ ਕਰ ਲਵੇਗੀ ।