ਗੁਰੂ ਦੀ ਗੋਲਕ ਨੂੰ ਬਾਦਲ ਦਲ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਵਰਤਿਆ : ਬ੍ਰਹਮਪੁਰਾ

Wednesday, Nov 18, 2020 - 01:43 PM (IST)

ਗੁਰੂ ਦੀ ਗੋਲਕ ਨੂੰ ਬਾਦਲ ਦਲ ਨੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਵਰਤਿਆ : ਬ੍ਰਹਮਪੁਰਾ

ਮੋਹਾਲੀ (ਪਰਦੀਪ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 100 ਸਾਲਾ ਸ਼ਤਾਬਦੀ ਨੂੰ ਬਾਦਲ ਦਲ ਨੇ ਆਪਣੇ ਸੋਹਲੇ ਆਪਣੇ ਮੂੰਹੋਂ ਗਾ ਕੇ ਮਹਿਜ ਰਸਮ ਪੂਰੀ ਕੀਤੀ। ਇਹ ਦੋਸ਼ ਲਾਉਂਦਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਆਪੇ ਹੀ ਇਕ ਦੂਜੇ ਦੇ ਗਲਾਂ 'ਚ ਸਿਰੋਪੇ ਪਾ ਕੇ ਗੁਰੂ ਦੀ ਗੋਲਕ ਨੂੰ ਬਾਦਲ ਦਲ ਨੇ ਆਪਣੇ ਚਹੇਤਿਆਂ ਸਾਧਾਂ, ਬਾਬਿਆਂ ਨੂੰ ਖੁਸ਼ ਕਰਨ ਲਈ ਵਰਤਿਆ। ਪਾਰਟੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਜਥੇਦਾਰ ਬ੍ਰਹਮਪੁਰਾ ਦਾ ਬਿਆਨ ਜਾਰੀ ਕਰਦਿਆਂ ਸ਼ਤਾਬਦੀ ਸਮਾਗਮ 'ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਨਰੈਣੂ ਮਹੰਤ ਦਾ ਸਟੇਜ ਤੋਂ ਵਾਰ-ਵਾਰ ਜ਼ਿਕਰ ਕਰਨ ਵਾਲੇ ਬਾਦਲ ਦਲੀਆਂ ਨੂੰ ਆਪਣੀ ਹੈਂਕੜ ਭਰੀ ਸੋਚ 'ਤੇ ਵੀ ਵਿਚਾਰ ਕਰਨਾ ਚਾਹੀਦਾ ਹੈ ।

ਇਹ ਵੀ ਪੜ੍ਹੋ : ਸਮਰਾਲਾ 'ਚ ਕਿਸਾਨ ਅੰਦੋਲਨ ਦੌਰਾਨ ਧਰਨੇ 'ਤੇ ਬੈਠੇ 'ਕਿਸਾਨ' ਦੀ ਮੌਤ (ਤਸਵੀਰਾਂ)

ਸੁਖਬੀਰ ਬਾਦਲ ਅਤੇ ਹੋਰਾਂ ਵਲੋਂ ਇਹ ਕਹਿਣਾ ਕਿ ਹਰ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਨੇ ਜਿਹੜਾ ਮਰਜ਼ੀ ਚੋਣ ਲੜੇ ਨੂੰ, ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਭਾਜਪਾ ਨਾਲ ਗਠਜੋੜ ਕਰ ਕੇ ਇਕ ਸਾਜਿਸ਼ ਅਧੀਨ 2011 ਤੋਂ ਬਾਅਦ ਅੱਜ ਤੱਕ ਗੈਰ ਕਾਨੂੰਨੀ ਢੰਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਕੀਤਾ ਹੋਇਆ ਹੈ ਪਰ ਹੁਣ ਜਦ ਵੀ ਚੋਣਾਂ ਹੋਣਗੀਆਂ ਉਸ ਵਕਤ ਜ਼ਰੂਰ ਤਬਦੀਲੀ ਆਵੇਗੀ ਅਤੇ ਫਿਰ ਗੁਰੂ ਦੀ ਗੋਲਕ ਦੀ ਲੁੱਟ ਦਾ ਹਿਸਾਬ ਲਿਆ ਜਾਵੇਗਾ । ਉਨ੍ਹਾਂ ਸਮੂਹ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਹੰਕਾਰੀਆਂ ਤੇ ਨਿੰਦਕਾਂ ਨੂੰ ਮੂੰਹਤੋੜ ਜਵਾਬ ਦੇਣ ਲਈ ਸੱਚੇ ਦਿਲੋਂ ਇਕਜੁੱਟ ਹੋਣ ।

ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 50 ਕਰੋੜ ਦੀ ਹੈਰੋਇਨ ਸਮੇਤ 4 ਤਸਕਰ ਗ੍ਰਿਫ਼ਤਾਰ


author

Anuradha

Content Editor

Related News