ਰਣਇੰਦਰ ਸਿੰਘ ਨੂੰ ਈ.ਡੀ.ਦਾ ਸੰਮਨ ਪੰਜਾਬ ਸਰਕਾਰ ਵਲੋਂ ਖੇਤੀ ਕਾਨੂੰਨ ਦੇ ਵਿਰੋਧ ਦਾ ਨਤੀਜਾ: ਵਿੱਤ ਮੰਤਰੀ

Sunday, Oct 25, 2020 - 12:11 PM (IST)

ਰਣਇੰਦਰ ਸਿੰਘ ਨੂੰ ਈ.ਡੀ.ਦਾ ਸੰਮਨ ਪੰਜਾਬ ਸਰਕਾਰ ਵਲੋਂ ਖੇਤੀ ਕਾਨੂੰਨ ਦੇ ਵਿਰੋਧ ਦਾ ਨਤੀਜਾ: ਵਿੱਤ ਮੰਤਰੀ

ਬਠਿੰਡਾ (ਬਲਵਿੰਦਰ): ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਕ ਸਵਾਲ ਦੇ ਜਵਾਬ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਨੂੰ ਈ. ਡੀ. ਵਲੋਂ ਸੰਮਨ ਜਾਰੀ ਹੋਣਾ ਪੰਜਾਬ ਸਰਕਾਰ ਵਲੋਂ ਖੇਤੀ ਕਾਨੂੰਨ ਦੇ ਵਿਰੋਧ ਕਰਨ ਦਾ ਨਤੀਜਾ ਹੈ। ਮੋਦੀ ਸਰਕਾਰ ਨੇ ਇਕ ਸੰਕੇਤ ਦਿੱਤਾ ਹੈ ਕਿ ਜੇਕਰ ਕੋਈ ਵੀ ਧਿਰ ਜਾਂ ਸੂਬਾ ਸਰਕਾਰ ਖੇਤੀ 
ਕਾਨੂੰਨ ਆਦਿ ਦਾ ਵਿਰੋਧ ਕਰੇਗੀ ਤਾਂ ਉਸਨੂੰ ਮਾੜੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਹੀ ਹਨ, ਜਿਨ੍ਹਾਂ ਨੇ ਸਾਰੇ ਦੇਸ਼ ਦਾ ਢਿੱਡ ਭਰਿਆ ਹੈ। ਪੰਜਾਬ ਸਰਕਾਰ ਦਾ ਇਨ੍ਹਾਂ ਦੇ ਹੱਕ 'ਚ ਖੜ੍ਹਣਾ ਪਹਿਲਾਂ ਫਰਜ਼ ਹੈ, ਜਿਸ 'ਤੇ ਕਾਂਗਰਸ ਸਰਕਾਰ ਕਾਇਮ ਹੈ ਤੇ ਕਾਇਮ ਰਹੇਗੀ। ਮੋਦੀ ਸਰਕਾਰ ਦਾ ਇਹ ਵਤੀਰਾ ਅਤਿ ਨਿੰਦਣਯੋਗ ਹੈ।

ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਅੱਜ ਵੀ ਹੁੰਦੀ ਹੈ ਇਸ ਪ੍ਰਾਚੀਨ ਸ੍ਰੀ ਰਾਮ ਮੰਦਰ 'ਚ 'ਰਾਵਣ' ਦੇ ਪੱਕੇ ਬੁੱਤ ਦੀ ਪੂਜਾ

ਬਾਦਲ ਨੇ ਦੱਸਿਆ ਕਿ ਦਵਾਈਆਂ ਦੇ ਮਾਮਲੇ 'ਚ ਚੀਨ 'ਤੇ ਨਿਰਭਰ ਰਹਿਣ ਦੀ ਬਜਾਏ ਭਾਰਤ 'ਚ ਹੀ ਚਾਰ ਵੱਡੇ 10 ਹਜ਼ਾਰ ਕਰੋੜ ਦੇ ਫਾਰਮਾਸਿਊਟੀਕਲ ਇੰਡਸਟਰੀਅਲ ਪਾਰਕ ਬਣਾਏ ਜਾਣਗੇ। ਇਸ ਸਬੰਧੀ ਬਠਿੰਡਾ ਥਰਮਲ ਦੀ ਜਗ੍ਹਾ ਪਾਰਕ ਬਨਣ ਦੀਆਂ ਸਾਰੀਆਂ ਸ਼ਰਤਾਂ ਪੂਰੀ ਕਰਦੀ ਹੈ, ਜਿਸ ਵਾਸਤੇ ਅਰਜ਼ੀ ਦਿੱਤੀ ਗਈ ਹੈ। ਸੰਭਾਵਨਾ ਹੈ ਕਿ ਇਹ ਪ੍ਰਾਜੈਕਟ ਬਠਿੰਡਾ ਨੂੰ ਮਿਲੇਗਾ, ਜਿਥੇ ਇਕ ਲੱਖ ਨੌਕਰੀਆਂ ਉਪਲੱਬਧ ਹੋਣਗੀਆਂ ਤੇ ਹੋਰ ਕਈ ਨਵੇਂ ਛੋਟੇ ਪ੍ਰਾਜੈਕਟ ਲੱਗ ਸਕਣਗੇ। ਇਸ ਮੌਕੇ ਕੇ. ਕੇ. ਅਗਰਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ, ਜਗਰੂਪ ਸਿੰਘ ਗਿੱਲ ਚੇਅਰਮੈਨ, ਟਹਿਲ ਸਿੰਘ ਸੰਧੂ ਤੇ ਹੋਰ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ :ਇਸ ਫੌਜੀ ਨੇ 21 ਸਾਲਾਂ ਬਾਅਦ ਕੱਢਵਾਈ ਲੱਤ 'ਚ ਲੱਗੀ ਗੋਲੀ, ਅੱਜ ਤੱਕ ਨਹੀਂ ਮਿਲਿਆ ਕੋਈ ਸਨਮਾਨ


author

Shyna

Content Editor

Related News