ਰੰਗ ਮੰਚ ਦੇ ਕਲਾਕਾਰਾਂ ਨੇ ਮਲਵਈ ਗਿੱਧਾ ਪਾ ਕੇ ਮੋਦੀ ਨੂੰ ਭੰਡਿਆ
Sunday, Dec 13, 2020 - 11:08 PM (IST)
ਅੰਮ੍ਰਿਤਸਰ, (ਦਲਜੀਤ)- ਕਿਸਾਨ ਵਿਰੋਧੀ ਕਾਨੂੰਨਾਂ ਕਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲੋਕਾਂ ਦਾ ਗੁੱਸਾ ਵਧਦਾ ਹੀ ਜਾ ਰਿਹਾ ਹੈ। ਰੰਗ ਮੰਚ ਦੇ ਕਲਾਕਾਰਾਂ ਨੇ ਪੰਜਾਬੀ ਵਿਰਸੇ ਰਾਹੀਂ ਮਲਵਈ ਬੋਲੀਆਂ ਪਾ ਕੇ ਮੋਦੀ ਨੂੰ ਖਰੀਆਂ-ਖੋਟੀਆਂ ਸੁਣਾਉਂਦੇ ਹੋਏ ਕਾਫੀ ਭੰਡਿਆ।
ਕਸਬਾ ਰਈਆ ਵਿਚ ਰੰਗ ਮੰਚ ਦੇ ਕਲਾਕਾਰਾਂ ਵੱਲੋਂ ਬੋਲੀਆਂ ਪਾ ਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਗਈ। ਰਈਆ ਵਿਚ ਇਕ ਵਿਆਹ ਸਮਾਗਮ ਵਿਚ ਹਿੱਸਾ ਲੈਣ ਆਏ ਰੰਗ ਮੰਚ ਦੇ ਕਲਾਕਾਰ ਜੱਸਾ ਸਿੰਘ ਨੇ ਦੱਸਿਆ ਕਿ ਵਿਆਹ ਾਂ ’ਚ ਹੁਣ ਦਿੱਲੀ ਧਰਨੇ ਵਿਚ ਬੈਠੇ ਕਿਸਾਨਾਂ ਦੇ ਹੱਕ ਵਿਚ ਅਤੇ ਮੋਦੀ ਦੇ ਖਿਲਾਫ ਬੋਲੀਆਂ ਦੀ ਮੰਗ ਦਿਨ ਪ੍ਰਤੀ ਦਿਨ ਵਧ ਰਹੀ ਹੈ ਅਤੇ ਇਸ ਦੇ ਮੱਦੇਨਜ਼ਰ ਮਲਵਈ ਬੋਲੀਆਂ ਤਿਆਰ ਕੀਤੀਆਂ ਗਈਆਂ ਹਨ ।
ਕਲਾਕਾਰਾਂ ਨੇ ਬੋਲੀ ਪਾਉਂਦਿਆਂ ਕਿਹਾ ਕਿ ‘ਹੀਰ ਕੇ ਹੀਰਕੇ ਹੀਰਕੇ ਨੀ ਹੱਕ ਲੈਣੇ ਆ ਮੋਦੀ ਦਾ ਸੀਨਾ ਚੀਰ ਕੇ ਵੀ’। ਇਸੇ ਤਰ੍ਹਾਂ ਦੂਸਰੀ ਬੋਲੀ ਪਾਉਂਦਿਆਂ ਕਿਹਾ ਕਿ ‘ਜੱਸਿਆ ਮੋਦੀ ਨੂੰ ਸਮਝਾ ਲੈ ਮੋਦੀ ਲੱਛਣ ਮਾੜੇ ਕਰਦਾ ਹੈ, ਪੰਗਾ ਲੈ ਪੰਜਾਬੀਆਂ ਨਾਲ ਮੋਦੀ ਅੰਦਰ ਵੜਦਾ ਹੈ’।