ਇਸ ਗੱਭਰੂ ਨੇ ਚਮਕਾਇਆ ਹੁਸ਼ਿਆਰਪੁਰ ਦਾ ਨਾਂ, ਬਣਿਆ ਪੰਜਾਬੀ ਮਿਸਟਰ ਪੰਜਾਬ-2019

9/10/2019 1:01:43 PM

ਜਲੰਧਰ/ਹੁਸ਼ਿਆਰਪੁਰ (ਸ. ਹ.)— ਮਿਸਟਰ ਪੰਜਾਬ-ਆਪਣੀ ਪ੍ਰਤਿਭਾ ਦਿਖਾਉਣ ਲਈ ਪੰਜਾਬੀ ਨੌਜਵਾਨਾਂ 'ਚ ਸਭ ਤੋਂ ਵੱਧ ਮਸ਼ਹੂਰ ਮੰਚ ਇਕ ਵਾਰ ਫਿਰ ਜਲੰਧਰ 'ਚ ਇਕ ਵੱਡੇ ਧਮਾਕੇ ਨਾਲ ਵਾਪਸ ਆ ਗਿਆ ਹੈ। ਜਲੰਧਰ 'ਚ ਸੀ. ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ 'ਚ ਆਯੋਜਿਤ ਮਿਸਟਰ ਪੰਜਾਬ ਦੇ 6ਵੇਂ ਸੰਸਕਰਣ ਦੇ ਗ੍ਰੈਂਡ ਫਿਨਾਲੇ ਨੂੰ ਪਿਛਲੇ ਸਾਲ ਦੇ ਮੁਕਾਬਲੇ 'ਚ ਦਰਸ਼ਕਾਂ ਦਾ ਹੋਰ ਵੀ ਜ਼ਿਆਦਾ ਹੁੰਗਾਰਾ ਮਿਲਿਆ। ਇਸ ਦੌਰਾਨ ਹੁਸ਼ਿਆਰਪੁਰ ਦੇ ਰਣਦੀਪ ਸਿੰਘ ਦੇ ਸਿਰ ਪੰਜਾਬੀ ਮਿਸਟਰ ਪੰਜਾਬ-2019 ਦਾ ਤਾਜ ਸਜਿਆ। ਮੰਚ ਹਰ ਸਾਲ ਵੱਡਾ ਹੁੰਦਾ ਜਾ ਰਿਹਾ ਹੈ। 8 ਸਤੰਬਰ ਨੂੰ ਦਰਸ਼ਕਾਂ ਨਾਲ ਭਰੇ ਇਸ ਸ਼ਾਨਦਾਰ ਪ੍ਰੋਗਰਾਮ 'ਚ ਬਾਲੀਵੁੱਡ ਅਤੇ ਪੰਜਾਬੀ ਸੰਗੀਤ ਅਤੇ ਫਿਲਮ ਸਨਅਤ ਦੀਆਂ ਕਈ ਉੱਘੀਆਂ ਹਸਤੀਆਂ ਦੀ ਮੌਜੂਦਗੀ ਦੇਖੀ ਗਈ। ਮੰਚ ਨੂੰ ਪੰਜਾਬੀ ਨੌਜਵਾਨ ਪ੍ਰਤਿਭਾਵਾਂ ਜਿਵੇਂ ਪਿੰ੍ਰਸ ਨਰੂਲਾ, ਬਲਰਾਜ ਖਹਿਰਾ, ਅਰਸ਼ਦੀਪ, ਗੁਰਲਾਲ ਸਿੰਘ ਅਤੇ ਹੋਰਨਾਂ ਅਨੇਕਾਂ ਲੋਕਾਂ ਦੇ ਜੀਵਨ ਨੂੰ ਸੰਵਾਰਨ ਲਈ ਪਛਾਣਿਆ ਜਾਂਦਾ ਹੈ।

ਗੁਰਜੀਤ ਸਿੰਘ ਨੇ ਗ੍ਰੈਂਡ ਫਿਨਾਲੇ ਦੀ ਮੇਜ਼ਬਾਨੀ ਕੀਤੀ। ਇਹਾਨਾ, ਸੁਨੰਦਾ ਸ਼ਰਮਾ, ਗਗਨ ਕੋਕਰੀ, ਜਾਰਡਨ ਸੰਧੂ ਅਤੇ ਹੋਰਨਾਂ ਕਲਾਕਾਰਾਂ ਨੇ ਇਸ ਸਮਾਗਮ 'ਚ ਆਪਣੀ ਕਾਰਗੁਜ਼ਾਰੀ ਨਾਲ ਲੋਕਾਂ ਨੂੰ ਕੀਲ ਲਿਆ। ਮਿਸਟਰ ਪੰਜਾਬ ਦੇ ਨਤੀਜੇ ਜਾਣਨ ਲਈ ਹਿੱਸਾ ਲੈਣ ਵਾਲੇ ਕਲਾਕਾਰ ਅਤੇ ਦਰਸ਼ਕ ਵਧੇਰੇ ਉਤਸ਼ਾਹਿਤ ਸਨ। ਜੱਜਾਂ ਲਈ ਟੌਪ-10 ਫਾਈਨਲਿਸਟਾਂ ਵਿਚੋਂ ਕਿਸੇ ਇਕ ਨੂੰ ਚੁਣਨਾ ਬਹੁਤ ਮੁਸ਼ਕਲ ਕੰਮ ਸੀ। ਰਵਿੰਦਰ ਨਾਰਾਇਣ ਪੀ. ਟੀ. ਸੀ. ਨੈੱਟਵਰਕ ਦੇ ਐੱਮ. ਡੀ. ਅਤੇ ਪ੍ਰਧਾਨ ਨੇ ਕਿਹਾ ਕਿ 6 ਸਾਲ ਪਹਿਲਾਂ ਸ਼ੁਰੂ ਹੋਣ ਤੋਂ ਬਾਅਦ ਤੋਂ ਇਸ ਮੰਚ 'ਤੇ ਉਮੀਦਵਾਰਾਂ ਦੀ ਗਿਣਤੀ ਕਈ ਗੁਣਾ ਵਧ ਗਈ ਹੈ। ਮੰਚ ਹਰ ਲੰਘਦੇ ਸਾਲ ਤੋਂ ਵੱਡਾ ਅਤੇ ਹੋਰ ਵੱਡਾ ਹੁੰਦਾ ਜਾ ਰਿਹਾ ਹੈ। ਪੰਜਾਬ ਦਾ ਨੌਜਵਾਨ ਵਰਗ ਹਰ ਖੇਤਰ 'ਚ ਖੁਦ ਨੂੰ ਸਾਬਤ ਕਰ ਰਿਹਾ ਹੈ। ਜਿਹੜਾ ਹਿੱਸਾ ਲੈਣ ਵਾਲਿਆਂ ਵਿਚਕਾਰ ਸਖਤ ਮੁਕਾਬਲੇ ਪੈਦਾ ਕਰ ਰਿਹਾ ਹੈ। ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਮਿਸਟਰ ਪੰਜਾਬ ਦੇ ਪਿਛਲੇ ਐਡੀਸ਼ਨਾਂ ਦੇ ਫਾਈਨਲਿਸਟਾਂ ਨੂੰ ਪੰਜਾਬੀ ਤੇ ਬਾਲੀਵੁਡ ਫਿਲਮ ਸਨਅਤ ਵਿਚ ਜ਼ਬਰਦਸਤ ਪਛਾਣ ਮਿਲੀ ਹੈ। ਜਿਹੜਾ ਮੰਚ ਨੂੰ ਬਹੁਤ ਜ਼ਿਆਦਾ ਮਸ਼ਹੂਰ ਕਰਦਾ ਹੈ। ਅਸੀਂ ਉਨ੍ਹਾਂ ਦੀਆਂ ਸਭਨਾਂ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ ਸ਼ੁਭਇੱਛਾਵਾਂ ਦਿੰਦੇ ਹਾਂ। ਫਿਨਾਲੇ ਲਈ ਜਿਊਰੀ 'ਚ ਦਿਵਿਆ ਦੱਤਾ, ਇਹਾਨਾ ਢਿੱਲੋਂ, ਰਿਤਿੰਦਰ ਸੋਢੀ ਅਤੇ ਕੁਲਜਿੰਦਰ ਸਿੱਧੂ ਸ਼ਾਮਲ ਸਨ। ਮੁਸ਼ਕਲ ਸਫਾਏ ਦੇ ਦੌਰ ਨੇ ਮੁਕਾਬਲੇ 'ਚ ਹਜ਼ਾਰਾਂ ਪ੍ਰਤਿਭਾਸ਼ਾਲੀ ਹਿੱਸੇਦਾਰਾਂ ਨੂੰ 10 ਫਾਈਨਲਿਸਟਾਂ ਤਕ ਸੀਮਤ ਕਰ ਦਿੱਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Edited By shivani attri