ਰਾਣਾ ਬਲਾਚੌਰੀਆ ਦੇ ਪਿਤਾ ਆਏ ਕੈਮਰੇ ਸਾਹਮਣੇ, ਗੈਂਗਸਟਰ ਡੋਨੀ ਬੱਲ ਨੂੰ ਲੈ ਕੇ ਕੀਤੇ ਵੱਡੇ ਖ਼ੁਲਾਸੇ
Friday, Dec 19, 2025 - 03:34 PM (IST)
ਜਲੰਧਰ/ਮੋਹਾਲੀ- ਮੋਹਾਲੀ ਵਿਖੇ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਬਾਰੇ ਗੈਂਗਸਟਰ ਡੋਨੀ ਬੱਲ ਵੱਲੋਂ ਕੀਤੇ ਗਏ ਦਾਅਵਿਆਂ ਮਗਰੋਂ ਬਲਾਚੌਰੀਆ ਦੇ ਪਿਤਾ ਨੇ ਕੈਮਰੇ ਸਾਹਮਣੇ ਆ ਕੇ ਵੱਡੇ ਖ਼ੁਲਾਸੇ ਕੀਤੇ ਹਨ। ਰਾਣਾ ਬਲਾਚੌਰੀਆ ਦੇ ਪਿਤਾ ਕੰਵਰ ਰਾਜੀਵ ਸਿੰਘ ਨੇ ਬੰਬੀਹਾ ਗੈਂਗ ਦੇ ਗੈਂਗਸਟਰ ਡੋਨੀ ਬੱਲ ਦੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ ਕਿ ਰਾਣਾ ਬਲਾਚੌਰੀਆ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਲਈ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਸਭ ਸਿਰਫ਼ ਸਾਨੂੰ ਬਦਨਾਮ ਕਰਨ ਅਤੇ ਗੈਂਗਸਟਰ ਆਪਣਾ ਨਾਂ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਰੇ ਪੁੱਤਰ ਦੇ ਕਤਲ ਨੂੰ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਨਾਲ ਜੋੜਨ ਦੀ ਵੀ ਗੱਲ ਵੀ ਇਸੇ ਦਾ ਹਿੱਸਾ ਹੈ ਤਾਂ ਕਿ ਗੈਂਗਸਟਰਾਂ ਚਰਚਾ ਵਿਚ ਰਹਿ ਸਕਣ।
ਇਹ ਵੀ ਪੜ੍ਹੋ: ਰਾਣਾ ਬਲਾਚੌਰੀਆ ਦਾ ਕਤਲ ਸਿਰਫ਼ ਟਰੇਲਰ! ਅਜੇ 35 ਹੋਰ...,ਗੈਂਗਸਟਰ ਡੋਨੀ ਬੱਲ ਦਾ ਵੱਡਾ ਖ਼ੁਲਾਸਾ

ਉਨ੍ਹਾਂ ਕਿਹਾ ਕਿ ਮੈਂ ਵੀ ਸੋਚਦਾ ਹਾਂ ਕਿ ਇਸ ਦੇ ਬਾਰੇ 'ਚ ਜਿੰਨਾ ਅਸੀਂ ਬੋਲਾਂਗੇ ਤਾਂ ਗੈਂਗਸਟਰਾਂ ਨੂੰ ਹੀ ਜ਼ਿਆਦਾ ਪਬਲੀਸਿਟੀ ਮਿਲੇਗੀ। ਸਾਡਾ ਤਾਂ ਜੋ ਨੁਕਸਾਨ ਹੋਣਾ ਸੀ, ਉਹ ਹੋ ਗਿਆ ਪਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਨੂੰ ਇਸ ਤਰ੍ਹਾਂ ਦਾ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਗੈਂਗਸਟਰ ਪਬਲੀਸਿਟੀ ਲਈ ਹੀ ਕਰ ਰਹੇ ਹਨ। ਐੱਸ. ਐੱਸ. ਪੀ. ਮੋਹਾਲੀ ਨੇ ਕਲੀਅਰ ਕਰ ਦਿੱਤਾ ਹੈ ਕਿ ਰਾਣਾ ਬਲਾਚੌਰੀਆ ਕਿਸੇ ਵੀ ਗਲਤ ਗਤੀਵਿਧੀ ਵਿਚ ਸ਼ਾਮਲ ਨਹੀਂ ਸੀ। ਮੀਡੀਆ ਨੇ ਵੀ ਇਸ ਮਾਮਲੇ ਨੂੰ ਸਹੀ ਤਰੀਕੇ ਨਾਲ ਵਿਖਾਇਆ ਹੈ। ਹਰ ਚੈਨਲ ਨੇ ਦੱਸਿਆ ਕਿ ਰਾਣਾ ਬਲਾਚੌਰੀਆ ਕਬੱਡੀ ਨੂੰ ਪ੍ਰਮੋਟ ਕਰ ਰਿਹਾ ਸੀ। ਉਹ ਕਿਸੇ ਵੀ ਗਲਤ ਚੀਜ਼ ਵਿਚ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਖਿਡਾਰੀ ਗਰਾਊਂਡ ਵਿਚ ਜਾਣ ਤੋਂ ਡਰ ਰਹੇ ਹਨ। ਬੇਟੇ ਨੇ ਕਦੇ ਵੀ ਜ਼ਿਕਰ ਨਹੀਂ ਕੀਤਾ ਕਿ ਉਸ ਨੂੰ ਕੋਈ ਧਮਕੀਆਂ ਆਉਂਦੀਆਂ ਸਨ। ਜੇਕਰ ਉਹ ਜ਼ਿਕਰ ਕਰਦਾ ਤਾਂ ਸਾਨੂੰ ਉਸ ਨੂੰ ਰੋਕਦੇ ਕਿ ਨਾ ਜਾ ਪਰ ਅਜਿਹੀ ਕੋਈ ਗੱਲ ਨਹੀਂ ਸੀ। ਉਸ ਨੇ ਕਦੇ ਵੀ ਕੋਈ ਗੱਲ ਸਾਡੇ ਨਾਲ ਸ਼ੇਅਰ ਨਹੀਂ ਕੀਤੀ।

ਪਰਿਵਾਰ ਨੂੰ ਮਿਲ ਕੇ ਗਿਆ ਸੀ ਮੋਹਾਲੀ ਰਾਣਾ
ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਪਿਤਾ ਕੰਵਰ ਰਾਜੀਵ ਸਿੰਘ ਨੇ ਕਿਹਾ ਕਿ ਕਤਲ ਵਾਲੇ ਦਿਨ ਰਾਣਾ ਬਲਾਚੌਰੀਆ ਸਾਰਿਆਂ ਨੂੰ ਮਿਲਿਆ ਸੀ। ਉਸ ਨੂੰ ਬਾਹਰ ਦਾ ਖਾਣਾ ਪਸੰਦ ਨਹੀਂ ਸੀ, ਫਿਰ ਵੀ ਉਹ ਸਾਰਿਆਂ ਨੂੰ ਆਪਣੇ ਨਾਲ ਨਵਾਂਸ਼ਹਿਰ ਲੈ ਕੇ ਗਿਆ ਅਤੇ ਉਨ੍ਹਾਂ ਨੂੰ ਖਾਣਾ ਖੁਆਇਆ। ਮੋਹਾਲੀ ਜਾਂਦੇ ਸਮੇਂ ਉਹ ਮੈਨੂੰ, ਮਾਂ, ਭੈਣ ਅਤੇ ਆਪਣੀ ਪਤਨੀ ਨੂੰ ਮਿਲ ਕੇ ਗਿਆ ਸੀ। ਇਸ ਦੇ ਬਾਅਦ ਉਹ ਕਦੇ ਵਾਪਸ ਨਹੀਂ ਆਇਆ। ਉਸ ਦਾ ਕਤਲ ਹੋਣ ਤੋਂ ਸਿਰਫ਼ 10 ਦਿਨ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਵਿਆਹ ਦੀਆਂ ਮਠਿਆਈਆਂ ਅਜੇ ਵੀ ਘਰ ਦੇ ਅੰਦਰ ਪਈਆਂ ਹਨ।
ਇਹ ਵੀ ਪੜ੍ਹੋ: ਟਾਂਡਾ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਬਲਜੀਤ ਸਿੰਘ ਦੇ ਮਾਮਲੇ 'ਚ ਵੱਡੀ ਅਪਡੇਟ! ਵਿਦੇਸ਼ ਨਾਲ ਜੁੜੇ ਤਾਰ
ਪੁਲਸ ਕਰ ਰਹੀ ਹੈ ਆਪਣੀ ਕਾਰਵਾਈ
ਪਿਤਾ ਰਾਜੀਵ ਨੇ ਕਿਹਾ ਕਿ ਪੁਲਸ ਦੀ ਕਾਰਵਾਈ ਇਸ ਸਮੇਂ ਚੰਗੀ ਤਰ੍ਹਾਂ ਅੱਗੇ ਵਧ ਰਹੀ ਹੈ। ਉਨ੍ਹਾਂ ਦੀ ਡੀ. ਐੱਸ. ਪੀ. ਨਾਲ ਗੱਲ ਹੋਈ ਹੈ। ਡੀ. ਐੱਸ. ਪੀ. ਨੇ ਕਿਹਾ ਦੱਸਿਆ ਕਿ ਇਕ ਵਿਅਕਤੀ ਮੁਕਾਬਲੇ ਵਿੱਚ ਮਾਰਿਆ ਗਿਆ ਹੈ ਅਤੇ ਬਾਕੀਆਂ ਲਈ ਤਲਾਸ਼ੀ ਮੁਹਿੰਮ ਚੱਲ ਰਹੀ ਹੈ। ਪੁਲਸ ਨੇ ਸਾਨੂੰ ਪਹਿਲਾਂ ਭਰੋਸਾ ਦਿੱਤਾ ਸੀ ਕਿ ਸਾਨੂੰ ਇਨਸਾਫ਼ ਮਿਲੇਗਾ। ਸਾਡਾ ਪੁੱਤਰ ਤਾਂ ਵਾਪਸ ਨਹੀਂ ਆਵੇਗਾ ਪਰ ਜੇਕਰ ਅਜਿਹੇ ਲੋਕ ਖ਼ਤਮ ਹੋਣਗੇ ਤਾਂ ਕਿਸੇ ਹੋਰ ਦਾ ਪੁੱਤਰ ਦੀ ਜਾਨ ਨਹੀਂ ਜਾਵੇਗੀ। ਸਾਡੇ ਨਾਲ ਜੋ ਕੁਝ ਹੋਣਾ ਸੀ ਉਹ ਹੋ ਚੁੱਕਾ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਹਨ। ਕੇਸ ਦੀ ਜਾਂਚ ਚੱਲ ਰਹੀ ਹੈ। ਸੈਲਫ਼ੀ ਦੇ ਬਹਾਨੇ ਹੀ ਬੇਟੇ ਨੂੰ ਲਿਜਾਇਆ ਗਿਆ ਸੀ, ਸਿਰ 'ਤੇ ਗੋਲ਼ੀ ਮਾਰੀ ਗਈ ਸੀ ਜੋ ਮੂੰਹ ਵਿਚੋਂ ਨਿਕਲ ਗਈ।
ਇਹ ਵੀ ਪੜ੍ਹੋ: ਸੰਘਣੀ ਧੁੰਦ ਕਾਰਨ ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ! ਭਿਆਨਕ ਮੰਜ਼ਰ ਵੇਖ ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
