ਰਮਜਾਨ ਦਾ ਚੰਨ ਨਹੀਂ ਆਇਆ ਨਜ਼ਰ, ਪਹਿਲਾ ਰੋਜ਼ਾ 7 ਮਈ ਤੋਂ

Sunday, May 05, 2019 - 09:23 PM (IST)

ਰਮਜਾਨ ਦਾ ਚੰਨ ਨਹੀਂ ਆਇਆ ਨਜ਼ਰ, ਪਹਿਲਾ ਰੋਜ਼ਾ 7 ਮਈ ਤੋਂ

ਜਲੰਧਰ, (ਮਜ਼ਹਰ)- ਮੁਲਕ ਦੇ ਮੁਖਤਲਿਕ ਮੌਤਬਰ ਰੂਅਤੇ ਹਿਲਾਲ ਕਮੇਟੀ ਕਮੇਟੀਆਂ, ਸ਼ਾਹੀ ਇਮਾਮ ਅਹਿਮਦ ਬੁਖਾਰੀ ਦਿੱਲੀ, ਰੂਅਤੇ ਹਿਲਾਲ ਕਮੇਟੀ ਮਸਜਿਦ ਫਤਿਹਪੁਰੀ ਮੁਫਤੀ ਮੁਕਰਮ ਅਹਿਮਦ, ਇਮਾਰਤ ਸ਼ਰਿਆ ਫੁਲਵਾਰੀ ਸ਼ਰੀਫ ਪਟਨਾ, ਰੋਅਤ ਏ ਹਿਲਾਲ ਕਮੇਟੀ ਲਖਨਊ, ਰੁਅਤੇ ਹਿਲਾਲ ਕਮੇਟੀ ਵਸੀਅਤ ਉਲ ਉਲਮ ਇਲਾਹਾਬਾਦ, ਪੰਜਾਬ ਦੇ ਮੁਸਲਮਾਨਾਂ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਤੇ ਰੁਅਤੇ ਹਿਲਾਲ ਕਮੇਟੀ ਪੰਜਾਬ (ਚੰਨ ਦੇਖਣ ਵਾਲੀ ਕਮੇਟੀ) ਦੇ ਪ੍ਰਧਾਨ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਐਲਾਣ ਕੀਤਾ ਗਿਆ ਹੈ ਕਿ ਅੱਜ ਰਮਜਾਨ-ਉਲ-ਮੁਬਾਰਕ ਦੇ ਪਵਿੱਤਰ ਮਹੀਨੇ ਦਾ ਚੰਨ ਨਜ਼ਰ ਨਹੀਂ ਆਇਆ, ਇਸ ਲਈ 7 ਮਈ ਦਿਨ ਮੰਗਲਵਾਰ ਤੋਂ ਪਹਿਲਾਂ ਰੋਜਾ ਹੋਵੇਗਾ।


author

DILSHER

Content Editor

Related News