ਰਾਮਾ ਮੰਡੀ ਚੌਕ ''ਚ ਟ੍ਰੈਫਿਕ ਸਿਗਨਲ ਲਾਉਣ ਲਈ ਕੀਤਾ ਸਰਵੇ

Thursday, Dec 05, 2019 - 10:47 AM (IST)

ਰਾਮਾ ਮੰਡੀ ਚੌਕ ''ਚ ਟ੍ਰੈਫਿਕ ਸਿਗਨਲ ਲਾਉਣ ਲਈ ਕੀਤਾ ਸਰਵੇ

ਜਲੰਧਰ (ਵਰੁਣ) : ਰਾਮਾ ਮੰਡੀ ਚੌਕ 'ਤੇ ਟ੍ਰੈਫਿਕ ਸਿਗਨਲ ਲਗਵਾਉਣ ਲਈ ਟ੍ਰੈਫਿਕ ਪੁਲਸ ਨੇ ਬੁੱਧਵਾਰ ਨੂੰ ਚੌਕ ਦਾ ਸਰਵੇ ਕੀਤਾ। ਏ. ਸੀ. ਪੀ. ਟ੍ਰੈਫਿਕ ਦੀ ਅਗਵਾਈ ਵਿਚ ਹੋਏ ਸਰਵੇ ਤੋਂ ਪਹਿਲਾਂਂ ਹੀ ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਨੇ ਟ੍ਰੈਫਿਕ ਸਿਗਨਲ ਲਾਉਣ ਦਾ ਸੁਝਾਅ ਦਿੱਤਾ ਸੀ। ਏ. ਸੀ. ਪੀ. ਟ੍ਰੈਫਿਕ ਹਰਬਿੰਦਰ ਭੱਲਾ ਨੇ ਦੱਸਿਆ ਕਿ ਰਾਮਾ ਮੰਡੀ ਚੌਕ 'ਚ ਜੇ ਟ੍ਰੈਫਿਕ ਸਿਗਨਲ ਲੱਗਦੇ ਹਨ ਤਾਂ ਟ੍ਰੈਫਿਕ ਕਾਫੀ ਸਮੂਥ ਚੱਲੇਗਾ ਅਤੇ ਐਕਸੀਡੈਂਟ ਹੋਣ ਦਾ ਖਤਰਾ ਵੀ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਰਾਮਾ ਮੰਡੀ ਚੌਕ ਤੋਂ ਹੁਸ਼ਿਆਰਪੁਰ ਵੱਲ ਜਾਣ ਵਾਲੇ ਫਲਾਈਓਵਰ ਤੋਂ ਕਾਫੀ ਸਪੀਡ ਨਾਲ ਵਾਹਨ ਉੱਤਰਦੇ ਹਨ, ਜਿਨ੍ਹਾਂ ਦਾ ਜਲੰਧਰ ਤੋਂ ਆਉਣ ਵਾਲੇ ਟ੍ਰੈਫਿਕ ਨਾਲ ਟਕਰਾਉਣ ਦਾ ਖਤਰਾ ਹੈ ਜਦਕਿ ਚੌਕ ਦੇ ਦੋਵੇਂ ਪਾਸੇ ਤੋਂ ਯੂ-ਟਰਨ ਲੈਣ ਵਾਲੇ ਵਾਹਨਾਂ ਦਾ ਸਰਵਿਸ ਲੇਨ 'ਤੇ ਚੱਲ ਰਹੇ ਟ੍ਰੈਫਿਕ ਨਾਲ ਟਕਰਾਉਣ ਦੀ ਸ਼ੰਕਾ ਰਹਿੰਦੀ ਹੈ। ਧੁੰਦ ਵਿਚ ਇਹ ਖਤਰਾ ਹੋਰ ਵੀ ਵਧ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਟ੍ਰੈਫਿਕ ਸਿਗਨਲ ਲੱਗਦੇ ਹਨ ਤਾਂ ਐਕਸੀਡੈਂਟ ਹੋਣ ਦਾ ਕੋਈ ਚਾਂਸ ਨਹੀਂ ਰਹੇਗਾ। ਟ੍ਰੈਫਿਕ ਸਿਗਨਲ ਲਾਉਣ ਲਈ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਪਹਿਲਾਂ ਤੋਂ ਹੀ ਨਗਰ ਨਿਗਮ ਨੂੰ ਲਿਖਿਆ ਹੋਇਆ ਹੈ। ਦੱਸ ਦਈਏ ਕਿ ਰਾਮਾ ਮੰਡੀ ਫਲਾਈਓਵਰ ਦੇ ਚਾਲੂ ਹੋਣ ਦੇ ਬਾਅਦ ਤੋਂ ਹੀ ਟ੍ਰੈਫਿਕ ਪੁਲਸ ਦੇ ਅਧਿਕਾਰੀ ਟ੍ਰੈਫਿਕ ਸਿਗਨਲ ਦੀ ਮੰਗ ਕਰ ਰਹੇ ਸਨ। ਅਜਿਹੇ ਵਿਚ ਐੱਨ. ਐੱਚ. ਏ. ਆਈ. ਨੇ ਚੌਕ 'ਤੇ ਬਲਿੰਕਰਸ ਲਾ ਦਿੱਤੇ ਸੀ ਜਦਕਿ ਟ੍ਰੈਫਿਕ ਸਿਗਨਲ ਅਜੇ ਤੱਕ ਨਹੀਂ ਲੱਗ ਸਕੇ। ਏ. ਸੀ. ਪੀ. ਟ੍ਰੈਫਿਕ ਦਾ ਕਹਿਣਾ ਹੈ ਕਿ ਸਰਵੇ ਦੀ ਸਾਰੀ ਰਿਪੋਰਟ ਬਣਾ ਕੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ।
ਸੜਕ 'ਤੇ ਕਬਜ਼ਾ ਕਰਨ ਵਾਲਿਆਂ ਨੂੰ ਚੇਤਾਵਨੀ
ਟ੍ਰੈਫਿਕ ਪੁਲਸ ਨੇ ਰਾਮਾ ਮੰਡੀ ਚੌਕ ਦੇ ਆਸ-ਪਾਸ ਸੜਕਾਂ 'ਤੇ ਆਟੋ ਅਤੇ ਰੇਹੜੀਆਂ ਲਾ ਕੇ ਰੋਡ 'ਤੇ ਕਬਜ਼ਾ ਕਰਨ ਵਾਲੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ। ਹਾਲਾਂਕਿ ਬੁੱਧਵਾਰ ਨੂੰ ਸਰਵੇ ਦੌਰਾਨ ਏ. ਸੀ. ਪੀ. ਟ੍ਰੈਫਿਕ ਹਰਬਿੰਦਰ ਭੱਲਾ ਨੇ ਆਟੋ ਵਾਲਿਆਂ ਅਤੇ ਰੇਹੜੀਆਂ ਲਾ ਕੇ ਖੜ੍ਹੇ ਲੋਕਾਂ ਨੂੰ ਉੱਥੋਂ ਖਦੇੜ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਭਵਿੱਖ ਵਿਚ ਕਬਜ਼ੇ ਕੀਤੇ ਤਾਂ ਕਾਰਵਾਈ ਹੋਵੇਗੀ। ਏ. ਸੀ. ਪੀ. ਨੇ ਕਿਹਾ ਕਿ ਉਕਤ ਲੋਕਾਂ ਕਾਰਣ ਰੋਡ ਬਲਾਕ ਹੁੰਦੀ ਸੀ, ਜਿਸ ਨਾਲ ਸੜਕ 'ਤੇ ਜਾਮ ਦੀ ਸਥਿਤੀ ਪੈਦਾ ਹੁੰਦੀ ਸੀ।


author

Babita

Content Editor

Related News