ਰਾਮ ਰਹੀਮ ਮਾਮਲਾ : ਸ਼ਹਿਰ ''ਚ ਹਾਈ ਅਲਰਟ, ਵਾਹਨਾਂ ਦੀ ਤਲਾਸ਼ੀ ਲਗਾਤਾਰ ਜਾਰੀ
Thursday, Aug 24, 2017 - 04:26 PM (IST)
ਰਾਜਪੁਰਾ (ਨਿਰਦੋਸ਼) : ਸਿਰਸਾ ਦੇ ਡੇਰਾ ਮੁਖੀ ਮਾਮਲੇ ਨੂੰ ਲੈ ਕੇ 25 ਅਗਸਤ ਨੂੰ ਆਉਣ ਵਾਲੇ ਫੈਸਲੇ ਨੂੰ ਮੁੱਖ ਰੱਖਦਿਆਂ ਆਉਣ-ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ ਹੈ। ਰਾਜਪੁਰਾ-ਅੰਬਾਲਾ ਰੋਡ 'ਤੇ ਸਥਿਤ ਸ਼ੰਭੂ ਬਾਰਡਰ ਨੇੜੇ ਪੁਲਸ ਦੇ ਨਾਲ-ਨਾਲ ਅਰਧ ਸੈਨਿਕ ਬਲ ਵੀ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਸਾਂਝੇ ਤੌਰ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਰਾਜਪੁਰਾ-ਸਰਹਿੰਦ ਰੋਡ 'ਤੇ ਵੀ ਪੁਲਸ ਵਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਫੋਨ 'ਤੇ ਸੰਪਰਕ ਕਰਨ 'ਤੇ ਸ਼ੰਭੂ ਥਾਣੇ ਦੇ ਐੱਸ. ਐੱਚ. ਓ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਧਾਰਾ-144 ਲਾਗੂ ਹੋਣ ਦੇ ਚੱਲਦਿਆਂ 5 ਤੋਂ ਜ਼ਿਆਦਾ ਵਿਅਕਤੀਆਂ ਦੇ ਇਕ ਜਗ੍ਹਾ 'ਤੇ ਜਮ੍ਹਾਂ ਹੋਣ 'ਤੇ ਰੋਕ ਲਾਉਣ ਦੇ ਨਾਲ-ਨਾਲ ਸਿੱਖਿਆ ਸੰਸਥਾਵਾਂ ਕੋਲ ਪਲਸ ਬਲ ਤਾਇਨਾਤ ਕਰ ਦਿੱਤਾ ਹੈ।
