ਭਾਜਪਾ ਦਫ਼ਤਰ ਅੱਗੇ ਧਮਾਕੇ ਮਗਰੋਂ ਹੁਣ ਹਾਈ ਕੋਰਟ ਨੂੰ BOMB THREAT! RED ALERT ਜਾਰੀ
Thursday, Apr 02, 2026 - 01:32 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਮਗਰੋਂ ਬੰਬ ਸਕੁਐਡ, ਡੌਗ ਸਕੁਆਡ ਤੇ ਫ਼ਾਇਰ ਬ੍ਰਿਗੇਡ ਦੀਆਂ ਟੀਮਾਂ ਉੱਥੇ ਪਹੁੰਚ ਚੁੱਕੀਆਂ ਹਨ ਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਅਦਾਲਤ ਵਿਚੋਂ ਕੋਈ ਵੀ ਸ਼ੱਕੀਚੀਜ਼ ਬਰਾਮਦ ਨਹੀਂ ਹੋਈ।
ਮੀਡੀਆ ਰਿਪੋਰਟਾਂ ਮੁਤਾਬਕ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ E-MAIL ਜ਼ਰੀਏ ਭੇਜੀ ਗਈ ਹੈ। ਫ਼ਿਲਹਾਲ ਅਦਾਲਤ ਵਿਚ ਲੰਚ ਟਾਈਮ ਹੋਣ ਕਾਰਨ ਕੇਸਾਂ ਦੀ ਸੁਣਵਾਈ ਦਾ ਕੰਮ ਰੁਕਿਆ ਹੋਇਆ ਹੈ ਤੇ ਇਸ ਦੌਰਾਨ ਹੀ ਵੱਖ-ਵੱਖ ਟੀਮਾਂ ਵੱਲੋਂ ਬਾਰੀਕੀ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਫ਼ਿਲਹਾਲ ਕੁਝ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ ਤੇ ਕੇਸਾਂ ਦੀ ਸੁਣਵਾਈ ਲੰਚ ਤੋਂ ਬਾਅਦ ਆਮ ਵਾਂਗ ਚੱਲਣੀ ਸ਼ੁਰੂ ਹੀ ਸਕਦੀ ਹੈ।
ਇੱਥੇ ਦੱਸ ਦਈਏ ਕਿ ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਬਾਹਰ ਵੀ ਧਮਾਕਾ ਹੋਇਆ ਸੀ। ਇਸ ਮਗਰੋਂ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪਿਛਲੇ ਕੁਝ ਘੰਟਿਆਂ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀ ਪੁਲਸ ਹਾਈ ਅਲਰਟ 'ਤੇ ਸੀ। ਚੰਡੀਗੜ੍ਹ ਵਿਚ ਇਸ ਵੇਲੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
