ਡੇਢ ਕਰੋੜ ਦੀ ਲਾਗਤ ਨਾਲ ਬਣੇਗਾ ਸਭ ਤੋਂ ਵੱਡਾ ਰਾਮ ਮੰਦਰ
Friday, Dec 08, 2017 - 07:25 AM (IST)
ਡੇਰਾਬੱਸੀ (ਅਨਿਲ) - ਡੇਰਾਬੱਸੀ ਸ਼ਹਿਰ ਵਿਚ ਸ਼੍ਰੀ ਸਨਾਤਨ ਧਰਮ ਵਲੋਂ ਰੇਲਵੇ ਫਾਟਕ ਨੇੜੇ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਲਈ ਭੂਮੀ ਪੂਜਨ ਸਮਾਰੋਹ ਕਰਵਾਇਆ ਗਿਆ। ਸ਼ਹਿਰ ਦੀ ਕੀਰਤਨ ਮੰਡਲੀ ਦੀ ਸਭ ਤੋਂ ਬਜ਼ੁਰਗ ਔਰਤ ਸਾਵਿੱਤਰੀ ਦੇਵੀ ਤੇ ਕੌਸ਼ੱਲਿਆ ਦੇਵੀ ਨੇ ਭੂਮੀ ਪੂਜਨ ਦੀ ਰਸਮ ਅਦਾ ਕੀਤੀ। ਮੰਦਰ ਨਿਰਮਾਣ ਲਈ ਡੇਢ ਕਰੋੜ ਰੁਪਏ ਦਾ ਖਰਚ ਆਵੇਗਾ। ਇਹ ਮੰਦਰ ਡੇਰਾਬੱਸੀ ਹਲਕੇ ਵਿਚ ਸਭ ਤੋਂ ਵੱਡਾ ਮੰਦਰ ਹੋਵੇਗਾ। ਸਨਾਤਨ ਸਭਾ ਦੇ ਪ੍ਰਧਾਨ ਸੁਸ਼ੀਲ ਬਿਆਸ ਦੀ ਦੇਖ-ਰੇਖ ਵਿਚ ਮੰਦਰ ਨੂੰ ਤਿਆਰ ਕੀਤਾ ਜਾਵੇਗਾ। ਸਭਾ ਦੇ ਜਨਰਲ ਸਕੱਤਰ ਪਵਨ ਸ਼ਰਮਾ, ਸੁਰਿੰਦਰ ਅਰੋੜਾ, ਖੈਰਾਤੀ ਲਾਲ, ਰੌਸ਼ਨ ਲਾਲ ਉਪਨੇਜਾ, ਸੋਮਨਾਥ ਸ਼ਰਮਾ, ਬਲਦੇਵ ਕੁਮਾਰ ਨੇ ਵੀ ਭੂਮੀ ਪੂਜਨ ਦੌਰਾਨ ਨਿਰਮਾਣ ਕੰਮ ਦੀ ਸ਼ੁਰੁਆਤ ਕੀਤੀ। ਸ਼ਕਤੀ ਨਗਰ ਮਹਿਲਾ ਮੰਡਲ ਨੇ ਭਜਨਾਂ ਨਾਲ ਪ੍ਰੋਗਰਾਮ ਦੀ ਸ਼ੋਭਾ ਵਧਾਈ ਤੇ ਆਪਣੇ ਵਲੋਂ 2 ਲੱਖ ਰੁਪਏ ਮੰਦਰ ਨਿਰਮਾਣ ਲਈ ਭੇਟ ਕੀਤੇ।
