ਮਜੀਠਿਆ ਦੀ ਗੋਰਾਇਆ ਰੈਲੀ ਫਲਾਪ ਸ਼ੋਅ : ਦਮਨਵੀਰ

02/10/2019 8:27:58 PM

ਗੋਰਾਇਆ (ਮੁਨੀਸ਼) ਸ਼ਨਿਵਾਰ ਨੂੰ ਗੋਰਾਇਆ 'ਚ ਹੋਈ ਯੂਥ ਅਕਾਲੀ ਦਲ ਦੀ ਰੈਲੀ ਤੋਂ ਪਹਿਲਾਂ ਸਾਬਕਾ ਜੇਲ ਮੰਤਰੀ ਸਰਵਣ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਫਿਲੌਰ ਨੇ ਮਜੀਠਿਆ ਤੋਂ ਆਪਣੇ ਟਵੀਟ ਰਾਹੀਂ 8 ਸਵਾਲਾਂ ਦੇ ਜਵਾਬ ਮੰਗੇ ਸੀ। ਜਿਸਦਾ ਜਵਾਬ ਜਦੋਂ ਮਜੀਠਿਆ ਤੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਿਹੜਾ ਖੁਦ ਹੀ ਇਸ ਮਾਮਲੇ 'ਚ ਦੋਸ਼ੀ ਹੋਵੇ ਉਸਦੇ ਸਵਾਲ ਕੋਈ ਮਾਇਨੇ ਨਹੀਂ ਰੱਖਦੇ। ਹੁਣ ਐਤਵਾਰ ਨੂੰ ਫਿਰ ਸਰਵਣ ਸਿੰਘ ਫਿਲੌਰ ਦੇ ਪੁੱਤਰ ਨੇ ਵਿਕਰਮ ਸਿੰਘ ਮਜੀਠਿਆ ਦੀ ਗੋਰਾਇਆ ਰੈਲੀ ਨੂੰ ਫਲਾਪ ਸ਼ੋਅ ਦੱਸਿਆ ਹੈ। ਦਮਨਵੀਰ ਦਾ ਕਹਿਣਾ ਹੈ ਕਿ ਮਜੀਠਿਆ ਦੀ ਫੌਕੀ ਤਾਕਤ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਦਾ ਸਕਦਾ ਹੈ ਕਿ ਉਹ ਨੌਜਵਾਨਾਂ ਨੂੰ ਲੁਭਾਉਣ 'ਚ ਨਾਕਾਮ ਰਹੇ ਤੇ ਰੈਲੀ 1000 ਕੁਰਸੀਆਂ ਵੀ ਨਾ ਕਰ ਸਕੀ।

ਦਮਨਵੀਰ ਦਾ ਕਹਿਣਾ ਹੈ ਕਿ ਮਜੀਠਿਆ ਨੇ ਈ.ਡੀ. ਦੇ ਉਸ ਬਿਆਨ 'ਤੇ ਜਵਾਬ ਨਹੀਂ ਦਿੱਤਾ ਹੈ, ਜਿਹੜਾ ਜਗਜੀਤ ਚਾਹਲ ਨੇ ਦਰਜ ਕੀਤਾ ਸੀ ਤੇ ਕਿਹਾ ਸੀ ਕਿ ਚਾਹਲ ਤੋਂ 35 ਲੱਖ ਰੁਪਏ ਮਿਲ ਗਏ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਮਜੀਠਿਆ ਕਦੋਂ ਤਕ ਈ.ਡੀ. ਦੇ ਸਵਾਲਾਂ ਤੋਂ ਭਜਣਗੇ। ਈ.ਡੀ. ਦੇ ਜਾਂਚ ਅਧਿਕਾਰੀ ਨਿਰੰਜਣ ਸਿੰਘ ਨੇ ਵੀ ਅਦਾਲਤ 'ਚ ਅਪੀਲ ਦੌਰਾਨ ਬਿਆਨ ਦਿੱਤੀ ਸੀ ਕਿ ਮਜੀਠਿਆ ਨੇ ਏਜੰਸੀ ਨਾਲ ਸਹਿਯੋਗ ਨਹੀਂ ਕੀਤਾ।

ਦਮਨਵੀਰ ਦਾ ਕਹਿਣਾ ਕਿ ਮਜੀਠਿਆ ਰੈਲੀ ਦੀ ਅਸਫਲਤਾ ਤੋਂ ਬਾਅਦ ਦੋਆਬਾ ਦੇ ਲੋਕਾਂ ਨੇ ਇਕ ਬਹੁਤ ਸਪੱਸ਼ਟ ਸੁਨੇਹਾ ਦਿੱਤਾ ਸੀ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਸਵਿਕਾਰ ਕਰ ਲਿਆ ਹੈ ਕਿਉਂਕਿ ਉਹ ਗਰੀਬ ਕਿਸਾਨਾਂ ਲਈ ਕੰਮ ਕਰ ਰਹੇ ਹਨ ਤੇ ਕਰਜ਼ਾ ਮੁਆਫੀ ਯੋਜਨਾ ਪਹਿਲਾਂ ਹੀ ਰਾਹਤ ਦੇਣ ਲਈ ਲਾਗੂ ਕੀਤੀ ਗਈ ਸੀ।


KamalJeet Singh

Content Editor

Related News