ਹਰਸਿਮਰਤ ਕੌਰ ਬਾਦਲ ਨੇ ਕੁਝ ਇਸ ਤਰ੍ਹਾਂ ਮਨਾਈ ਰੱਖੜੀ (ਵੀਡੀਓ)
Thursday, Aug 15, 2019 - 05:06 PM (IST)
ਜਲੰਧਰ/ਬਠਿੰਡਾ— ਪੂਰੇ ਦੇਸ਼ 'ਚ ਅੱਜ ਜਿੱਥੇ 73ਵਾਂ ਆਜ਼ਾਦੀ ਦਿਹਾੜਾ ਅਤੇ ਰੱਖੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਉਥੇ ਹੀ ਇਸ ਖਾਸ ਮੌਕੇ 'ਤੇ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੂੰ ਰੱਖੜੀ ਬੰਨ੍ਹ ਕੇ ਇਸ ਤਿਉਹਾਰ ਨੂੰ ਮਨਾਇਆ।
ਇਸ ਦੀ ਵੀਡੀਓ ਅਤੇ ਤਸਵੀਰਾਂ ਵੀ ਹਰਸਿਮਰਤ ਕੌਰ ਬਾਦਲ ਨੇ ਟਵਿੱਟਰ ਹੈਂਡਲ 'ਤੇ ਸਾਂਝੀਆਂ ਕੀਤੀਆਂ ਹਨ। ਹਰਸਿਮਰਤ ਕੌਰ ਬਾਦਲ ਨੇ ਟਵਿੱਟਰ 'ਤੇ ਲਿਖਿਆ ਕਿ ਉਹ ਆਪਣੀਆਂ ਭੈਣਾਂ ਨਾਲ ਮਿਲ ਕੇ ਦੇਸ਼ ਦੀ ਸੁਰੱਖਿਆ ਕਰਨ ਵਾਲੇ ਭਾਰਤੀ ਸੈਨਾ ਦੇ ਜਵਾਨਾਂ ਦੀ ਲੰਮੀ ਉਮਰ ਲਈ ਪ੍ਰਾਥਨਾ ਕਰਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਉਨ੍ਹਾਂ ਸਮੂਹ ਦੇਸ਼ ਭਗਤ ਸ਼ਹੀਦਾਂ ਨੂੰ ਮੇਰਾ ਸਲਾਮ ਹੈ, ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਇਸ ਲਾਈਕ ਬਣਾਇਆ ਕਿ ਅਸੀਂ ਸਿਰ ਮਾਣ ਨਾਲ ਉੱਚਾ ਚੁੱਕ ਕੇ ਜੀਅ ਰਹੇ ਹਾਂ। ਆਓ ਇਕ ਝੰਡੇ, ਇਕ ਸੰਵਿਧਾਨ ਅਤੇ ਦੇਸ਼ ਭਗਤੀ ਦੇ ਸਾਂਝੇ ਜਜ਼ਬੇ ਨੂੰ ਅਪਣਾਉਂਦੇ ਹੋਏ ਇਕਜੁਟਤਾ ਨਾਲ ਦੇਸ਼ ਦੀ ਤਰੱਕੀ 'ਚ ਆਪਣਾ ਯੋਗਦਾਨ ਪਾਈਏ।
ਰੱਖੜੀ ਦੀ ਵਧਾਈ ਦਿੰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ ਰੱਖੜੀ ਦਾ ਤਿਉਹਾਰ ਨਿਰੋਲ, ਪਿਆਰ ਅਤੇ ਅਟੁੱਟ ਸਾਂਝਾ 'ਚ ਗੁੰਦਿਆ ਹੋਇਆ ਹੈ। ਭੈਣ ਵੀਰ ਦੇ ਗੁੱਟ 'ਤੇ ਸਿਰਫ ਰੱਖੜੀ ਹੀ ਨਹੀਂ ਸਜਾਉਂਦੀ ਸਗੋਂ ਉਹ ਆਪਣਾ ਸਨੇਹ, ਚਾਅ ਅਤੇ ਭਰੋਸਾ ਵੀ ਸਜਾਉਂਦੀ ਹੈ। ਵਾਹਿਗੁਰੂ ਜੀ ਸਭ ਭੈਣਾਂ-ਭਰਾਵਾਂ ਨੂੰ ਪਿਆਕ ਦੀ ਡੋਰ 'ਚ ਜੋੜੀ ਰੱਖਣ।