ਰੱਖੜੀ ਤੋਂ ਇਕ ਦਿਨ ਪਹਿਲਾਂ ਉਜੜੀਆਂ ਖੁਸ਼ੀਆਂ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

Saturday, Aug 25, 2018 - 06:15 PM (IST)

ਰੱਖੜੀ ਤੋਂ ਇਕ ਦਿਨ ਪਹਿਲਾਂ ਉਜੜੀਆਂ ਖੁਸ਼ੀਆਂ, ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਅੰਮ੍ਰਿਤਸਰ (ਅਵਦੇਸ਼, ਸੰਜੀਵ) : ਏਅਰਪੋਰਟ ਰੋਡ 'ਤੇ ਸ਼ਨੀਵਾਰ ਸਵੇਰੇ ਤੇਜ਼ ਰਫਤਾਰ ਕਾਰ ਦੀ ਦਰੱਖਤ ਨਾਲ ਟੱਕਰ ਹੋਣ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਵਰੁਣ ਅਰੋੜਾ ਦੇ ਰੂਪ ਵਿਚ ਹੋਈ ਹੈ। 

PunjabKesari

ਮਿਲੀ ਜਾਣਕਾਰੀ ਅਨੁਸਾਰ ਸਵੇਰੇ ਲਗਭਗ 5 ਵਜੇ ਪੰਜ ਦੋਸਤ ਕਾਰ 'ਚ ਘੁੰਮਣ ਲਈ ਨਿਕਲੇ ਸਨ। ਇਸ ਦੌਰਾਨ ਏਅਰਪੋਰਟ ਰੋਡ 'ਤੇ ਤੇਜ਼ ਰਫਤਾਰ ਕਾਰ ਦੀ ਦਰੱਖਤ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਵਰੁਣ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ। ਰੱਖੜੀ ਤੋਂ ਇਕ ਦਿਨ ਪਹਿਲਾਂ ਇਕਲੌਤੇ ਭਰਾ ਦੀ ਮੌਤ ਦੀ ਖਬਰ ਸੁਨਣ ਤੋਂ ਬਾਅਦ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। 

PunjabKesari
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਮੇਤ 4 ਨੌਜਵਾਨ 12ਵੀਂ ਦੇ ਵਿਦਿਆਰਥੀ ਹਨ ਅਤੇ ਇਹ ਸਾਰੇ ਜਨਮ ਦਿਨ ਮਨਾਉਣ ਜਾ ਰਹੇ ਸਨ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਦਕਿ ਜ਼ਖਮੀ ਵਿਦਿਆਰਥੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
PunjabKesari


Related News