ਬ੍ਰਹਮਾਕੁਮਾਰੀਜ਼ ਨੇ ਬਾਦਲ, ਕੰਗ ਤੇ ਡਾ. ਚੀਮਾ ਨੂੰ ਬੰਨ੍ਹੀਆਂ ਰੱਖੜੀਆਂ
Thursday, Aug 03, 2017 - 08:04 AM (IST)

ਮੋਹਾਲੀ (ਨਿਆਮੀਆਂ) - ਭੈਣ-ਭਰਾ ਦੇ ਪਵਿੱਤਰ ਪਿਆਰ ਦਾ ਸੂਚਕ ਰੱਖੜੀ ਦਾ ਪਵਿੱਤਰ ਤਿਉਹਾਰ ਮੋਹਾਲੀ-ਰੋਪੜ ਖੇਤਰ ਵਿਚ ਬ੍ਰਹਮਾਕੁਮਾਰੀਜ਼ ਵਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ 8 ਦਿਨਾਂ ਦੇ ਪ੍ਰੋਗਰਾਮ ਆਯੋਜਤ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਦੀ ਲੜੀ ਵਿਚ ਅੱਜ ਬ੍ਰਹਮਾਕੁਮਾਰੀ ਅੰਜੂ ਭੈਣ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਿੰਨ ਵਾਰ ਦੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਆਦਿ ਨੂੰ ਰੱਖੜੀਆਂ ਬੰਨ੍ਹੀਆਂ। ਭੈਣ ਅੰਜੂ ਨੇ ਉਨ੍ਹਾਂ ਨੂੰ ਈਸ਼ਵਰੀ ਸਾਹਿਤ ਤੇ ਪ੍ਰਸ਼ਾਦ ਵੀ ਭੇਟ ਕੀਤਾ ਤੇ ਮੁਫਤ ਰਾਜਯੋਗ ਮੈਡੀਟੇਸ਼ਨ ਲਈ ਸੱਦਾ ਦਿੱਤਾ। ਬਾਦਲ ਨੂੰ ਬ੍ਰਹਮਾਕੁਮਾਰੀਜ਼ ਦੇ ਆਬੂ ਪਰਬਤ 'ਤੇ 8 ਤੋਂ 11 ਸਤੰਬਰ 2017 ਤਕ ਹੋਣ ਵਾਲੇ ਕੌਮੀ ਸਮਾਗਮ ਵਿਚ ਭਾਗ ਲੈਣ ਲਈ ਵੀ ਸੱਦਾ ਦਿੱਤਾ ਗਿਆ।
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਨੇ ਬ੍ਰਹਮਾਕੁਮਾਰੀਜ਼ ਵਲੋਂ ਕੀਤੀ ਜਾ ਰਹੀ ਮਨੁੱਖੀ ਸੇਵਾ ਤੇ ਰਾਜਯੋਗ ਮੈਡੀਟੇਸ਼ਨ ਨਾਲ ਸ਼ਾਂਤੀ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ।