ਭੈਣਾਂ ਕਰ ਰਹੀਆਂ ਨੇ ਚੀਨੀ ਰੱਖੜੀਆਂ ਦਾ ਬਾਈਕਾਟ, ਚੀਨ ਨੂੰ ਲੱਗ ਸਕਦੈ 4 ਹਜ਼ਾਰ ਕਰੋੜ ਦਾ ਝਟਕਾ

Wednesday, Aug 04, 2021 - 12:06 PM (IST)

ਭੈਣਾਂ ਕਰ ਰਹੀਆਂ ਨੇ ਚੀਨੀ ਰੱਖੜੀਆਂ ਦਾ ਬਾਈਕਾਟ, ਚੀਨ ਨੂੰ ਲੱਗ ਸਕਦੈ 4 ਹਜ਼ਾਰ ਕਰੋੜ ਦਾ ਝਟਕਾ

ਰੂਪਨਗਰ (ਕੈਲਾਸ਼)- ਰੱਖੜੀ ਦਾ ਤਿਉਹਾਰ ਇਸ ਵਾਰ 22 ਅਗਸਤ ਨੂੰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸ਼ਹਿਰ ’ਚ ਬਾਜ਼ਾਰ ਸੱਜਣੇ ਸ਼ੁਰੂ ਹੋ ਗਏ ਹਨ ਅਤੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਦੀਆਂ ਮਨਪਸੰਦ ਰੱਖੜੀਆਂ ਬਾਜ਼ਾਰਾਂ ’ਚ ਦੁਕਾਨਾਂ ’ਤੇ ਸਜਾ ਚੇ ਰੱਖੀ ਗਈਆਂ ਹਨ। ਦੂਜੇ ਪਾਸੇ ਬੀਤੇ ਸਾਲ ਤੋਂ ਭਾਰਤ ਦੀ ਚੀਨ ਨਾਲ ਚੱਲ ਰਹੀ ਤਕਰਾਰਬਾਜ਼ੀ ਕਾਰਨ ਇਸ ਵਾਰ ਵੀ ਭੈਣਾਂ ਨੇ ਚੀਨ ਦੀ ਰੱਖੜੀ ਦਾ ਮੁਕੰਮਲ ਬਾਈਕਾਟ ਕੀਤਾ ਹੈ।

ਇਸ ਤੋਂ ਇਲਾਵਾ ਸੂਤਰ ਦੱਸਦੇ ਹਨ ਕਿ ਦੁਕਾਨਾਂ ’ਤੇ ਵੀ ਚੀਨ ਦੀਆਂ ਬਣੀਆਂ ਰੱਖੜੀਆਂ ਲਗਭਗ ਗਾਇਬ ਹੋ ਚੁੱਕੀਆਂ ਹਨ, ਜਿਸ ਨਾਲ ਚੀਨ ਨੂੰ ਲਗਭਗ 4 ਕਰੋੜ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਰੱਖੜੀ ਨੂੰ ਲੈ ਕੇ ਇਸ ਵਾਰ ਦੁਕਾਨਦਾਰਾਂ ਨੂੰ ਬਹੁਤ ਉਮੀਦਾਂ ਹਨ ਕਿਉਂਕਿ ਪਿਛਲੇ 2 ਸਾਲਾ ਤੋਂ ਕੋਰੋਨਾ ਕਾਰਨ ਸਾਰੇ ਤਿਉਹਾਰਾਂ ’ਤੇ ਦੁਕਾਨਦਾਰ ਕਾਫ਼ੀ ਨੁਕਸਾਨ ਭਰਦੇ ਆ ਰਹੇ ਹਨ। ਚਾਹੇ ਦੁਕਾਨਦਾਰਾਂ ਨੇ ਕੋਰੋਨਾ ਤੋਂ ਉਭਰਨ ਤੋਂ ਬਾਅਦ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਭਾਰੀ ਸਟਾਕ ਜਮ੍ਹਾ ਕਰ ਲਿਆ ਹੈ ਪਰ ਹਾਲੇ ਬਾਜ਼ਾਰਾਂ ’ਚ ਮੰਦਾ ਦਾ ਦੌਰ ਚੱਲ ਰਿਹਾ ਹੈ ਜਿਸ ਕਾਰਨ ਦੁਕਾਨਦਾਰਾਂ ’ਚ ਨਿਰਾਸ਼ਾ ਦਾ ਆਲਮ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ

PunjabKesari

ਮਾਰਕੀਟ ’ਚ ਹੈ 20 ਤੋਂ ਲੈ ਕੇ 700 ਰੁਪਏ ਤੱਕ ਦੀ ਰੱਖੜੀ
ਇਸ ਸਬੰਧੀ ਇਕ ਦੁਕਾਨਦਾਰ ਸੌਰਵ ਜੈਨ ਨੇ ਦੱਸਿਆ ਕਿ ਮਾਰਕੀਟ ’ਚ 20 ਰੁਪਏ ਤੋਂ ਲੈ ਕੇ 700 ਰੁਪਏ ਤਕ ਦੀ ਰੱਖੜੀ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਲਈ ਖਿਡੌਣੇ ਵਾਲੀ ਰੱਖੜੀ, ਅਮਰੀਕਨ ਡਾਇਮੰਡ ਰੱਖੜੀ, ਕ੍ਰਿਸਟਲ ਰੱਖੜੀ, ਚੰਦਨ ਦੀ ਡੋਰੀ ਆਦਿ ਦੀ ਵੈਰਾਇਟੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਜੋ ਭੈਣਾਂ ਰੱਖੜੀ ਖਰੀਦਣ ਲਈ ਆ ਰਹੀਆਂ ਹਨ ਉਹ ਭਾਰਤੀ ਰੱਖੜਿਆਂ ਦੀ ਮੰਗ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਕਰਜ਼ੇ ਦੇ ਬੋਝ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਢਾਈ ਸਾਲ ਪਹਿਲਾਂ ਵਿਆਹੇ 28 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਭਾਰਤੀ ਰੱਖੜੀ ਨੁਕਾਸਨਦਾਇਕ ਨਹੀਂ
ਜਾਣਕਾਰੀ ਅਨੁਸਾਰ ਜੋ ਰੱਖੜੀਆਂ ਚਾਈਨਾ ਤੋਂ ਬਣ ਕੇ ਆਉਂਦੀਆਂ ਹਨ। ਉਨ੍ਹਾਂ ਨੂੰ ਦਿੱਲ ਖਿੱਚਵਾਂ ਬਣਾਉਣ ਲਈ ਕਈ ਤਰ੍ਹਾਂ ਦੇ ਕੈਮੀਕਲ ਅਤੇ ਰੰਗ ਲਾਏ ਜਾਂਦੇ ਹਨ, ਜੋਕਿ ਸਿਹਤ ਲਈ ਨੁਕਸਾਨਦਾਇਕ ਹੁੰਦੇ ਹਨ ਪਰ ਦੂਜੇ ਪਾਸੇ ਭਾਰਤ ਦੀ ਰੱਖੜੀ ਕੁਦਰਤੀ ਆਯੁਰਵੈਦਿਕ ਰੰਗਾਂ ਨਾਲ ਤਿਆਰ ਕੀਤਾ ਜਾਂਦੀ ਹੈ, ਜਿਸ ਦਾ ਸਿਹਤ ’ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।

ਰੋਜ਼ਗਾਰ ਦੇ ਮੌਕੇ ਵਧੇ
ਚੀਨ ਦਾ ਰੱਖੜੀ ਦੇ ਬਾਈਕਾਟ ਦੇ ਚੱਲਦੇ ਭਾਰਤ ’ਚ ਰੱਖੜੀ ਬਣਾਉਣ ਨੂੰ ਲੈ ਕੇ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋ ਗਏ ਹਨ ਅਤੇ ਕੁਝ ਛੋਟੇ ਘਰਾਂ ’ਚ ਵੀ ਰੱਖੜੀਆਂ ਬਣਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਜਾਰੀ, ਵਿਕਾਸ ਕਾਰਜਾਂ ਦੀ ਲੈ ਰਹੇ ਫੀਡਬੈਕ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News