Rakhi 2023: ਰੱਖੜੀ ਖ਼ਰੀਦਣ ਤੇ ਭਰਾ ਦੇ ਬੰਨ੍ਹਦੇ ਸਮੇਂ ਭੈਣਾਂ ਨਾ ਕਰਨ ਇਹ ਗ਼ਲਤੀਆਂ, ਹੋ ਸਕਦੈ ਅਸ਼ੁੱਭ

Tuesday, Aug 29, 2023 - 11:42 AM (IST)

ਜਲੰਧਰ (ਬਿਊਰੋ) - ਰੱਖੜੀ ਦਾ ਤਿਉਹਾਰ ਭਰਾ-ਭੈਣ ਦੇ ਪਿਆਰ ਦਾ ਪ੍ਰਤੀਕ ਹੁੰਦਾ ਹੈ, ਜੋ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਰੱਖੜੀ ਸਾਉਣ ਮਹੀਨੇ ਦੀ ਪੁੰਨਿਆ ਨੂੰ ਬੜੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸ ਤਿਉਹਾਰ ਦੀ ਉਡੀਕ ਹਰੇਕ ਸ਼ਖਸ ਨੂੰ ਹੁੰਦੀ ਹੈ। ਇਸ ਵਾਰ ਰੱਖੜੀ ਦਾ ਤਿਉਹਾਰ 30 ਅਤੇ 31 ਅਗਸਤ ਨੂੰ ਮਨਾਇਆ ਜਾ ਰਿਹਾ ਹੈ। 30 ਅਗਸਤ ਨੂੰ ਭੱਦਰਾ ਦਾ ਛਾਇਆ ਹੋਣ ਕਾਰਨ ਰੱਖੜੀ ਬੰਨ੍ਹਣਾ ਸ਼ੁਭ ਨਹੀਂ ਹੈ। ਬਿਹਤਰ ਹੋਵੇਗਾ ਜੇਕਰ ਰੱਖੜੀ ਦਾ ਤਿਉਹਾਰ 31 ਅਗਸਤ ਨੂੰ ਸਵੇਰੇ ਹੀ ਮਨਾਇਆ ਜਾਵੇ। ਇਸ ਵਾਰ ਰੱਖੜੀ ਵਾਲੇ ਦਿਨ ਗ੍ਰਹਿਆਂ ਅਤੇ ਨਸ਼ਟਾਂ ਦੀਆਂ ਸਥਿਤੀਆਂ ਖ਼ਾਸ ਹੋਣ ਵਾਲੀਆਂ ਹਨ। ਜੇਕਰ ਇਸ ਦਿਨ ਕੁਝ ਉਪਾਅ ਕੀਤੇ ਜਾਣ ਤਾਂ ਬਹੁਤ ਹੀ ਸ਼ੁਭ ਫਲ ਪ੍ਰਾਪਤ ਹੁੰਦੇ ਹਨ। ਭੈਣਾਂ ਨੂੰ ਆਪਣੇ ਭਰਾਵਾਂ ਦੀ ਤਰੱਕੀ ਅਤੇ ਆਰਥਿਕ ਹਾਲਤ ਲਈ ਰਕਸ਼ਾ ਬੰਧਨ 'ਤੇ ਕੁਝ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ।

PunjabKesari
ਬਾਜ਼ਾਰਾਂ 'ਚ ਦੁਕਾਨਾਂ ਰੱਖੜੀ ਅਤੇ ਮਠਿਆਈਆਂ ਨਾਲ ਭਰੀਆਂ ਹੋਈਆਂ ਹਨ। ਜਦੋਂ ਵੀ ਤੁਸੀਂ ਰੱਖੜੀ ਖਰੀਦਣ ਜਾ ਰਹੇ ਹੋ ਤਾਂ ਤੁਹਾਨੂੰ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਰੱਖੜੀ ਖਰੀਦਣ ਵੇਲੇ ਦੇਖੋ ਕਿ ਰੱਖੜੀ ਟੁੱਟੀ ਹੋਈ ਨਾ ਹੋਵੇ। ਉਸ ਦੇ ਧਾਗੇ ਸਾਰੇ ਸਾਫ ਅਤੇ ਸਹੀ ਹੋਣ। ਰੱਖੜੀ ਲਿਫਾਫੇ ਜਾਂ ਕਿਸੇ ਕਾਗਜ਼ ਦੇ ਡਿੱਬੇ 'ਚ ਹੀ ਪੈਕ ਹੋਵੇ। ਹੁਣ ਅਸੀਂ ਤੁਹਾਨੂੰ ਭਰਾ ਦੇ ਗੁੱਟ ’ਤੇ ਰੱਖੜੀ ਬਨ੍ਹਣ ਤੋਂ ਪਹਿਲਾਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣ ਬਾਰੇ ਦੱਸਾਂਗੇ, ਜੋ ਬਹੁਤ ਜ਼ਰੂਰੀ ਹਨ...

ਰੱਖੜੀ ਖਰੀਦਦੇ ਸਮੇਂ ਨਾ ਕਰੋ ਇਹ ਗ਼ਲਤੀ
ਰੱਖੜੀ ਖਰੀਦਦੇ ਸਮੇਂ ਹਰੇਕ ਭੈਣ ਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਰੱਖੜੀ 'ਚ ਕੋਈ ਅਸ਼ੁੱਭ ਚਿੰਨ੍ਹ ਨਾ ਹੋਵੇ। ਤਿਉਹਾਰ ’ਤੇ ਹਮੇਸ਼ਾ ਸ਼ੁੱਭ ਚਿੰਨ ਵਾਲੀ ਰੱਖੜੀ ਹੀ ਖ਼ਰੀਦ ਕੇ ਭਰਾ ਦੇ ਗੁੱਟ ’ਤੇ ਬੰਨ੍ਹਣੀ ਚਾਹੀਦੀ ਹੈ।

PunjabKesari

ਰੱਖੜੀ 'ਤੇ ਨਾ ਹੋਣ ਅਜਿਹੀਆਂ ਤਸਵੀਰਾਂ 
ਰੱਖੜੀ ਵਾਲੇ ਦਿਨ ਉਹ ਰੱਖੜੀਆਂ ਕਦੇ ਨਹੀਂ ਬੰਨ੍ਹਣੀਆਂ ਚਾਹੀਦੀਆਂ, ਜਿਨ੍ਹਾਂ ’ਤੇ ਰੱਬ ਦੀ ਤਸਵੀਰ ਲੱਗੀ ਹੋਵੇ। ਭਗਵਾਨ ਦੀ ਤਸਵੀਰ ਵਾਲੀ ਰੱਖੜੀ ਜਦੋਂ ਖੁੱਲ੍ਹ ਕੇ ਹੇਠਾਂ ਡਿੱਗਦੀ ਹੈ ਤਾਂ ਇਸ ਨਾਲ ਰੱਬ ਦਾ ਅਪਮਾਨ ਹੁੰਦਾ ਹੈ। ਇਸੇ ਕਰਕੇ ਅਜਿਹੀਆਂ ਰੱਖੜੀਆਂ ਨਹੀਂ ਲੈਣੀਆਂ ਚਾਹੀਦੀਆਂ।

ਟੁੱਟੀ ਜਾਂ ਖੰਡਿਤ ਹੋਈ ਰੱਖੜੀ
ਭਰਾ ਲਈ ਰੱਖੜੀ ਖਰੀਦਦੇ ਅਤੇ ਗੁੱਟ ’ਤੇ ਬੰਨ੍ਹਦੇ ਸਮੇਂ ਇਸ ਗੱਲ ਦਾ ਖ਼ਾਸ ਖ਼ਿਆਲ ਰੱਖੋ ਕਿ ਰੱਖੜੀ ਟੁੱਟੀ ਹੋਈ ਜਾਂ ਖੰਡਿਤ ਹੋਈ ਨਾ ਹੋਵੇ। ਟੁੱਟੀ ਅਤੇ ਖੰਡਿਤ ਹੋਈ ਰੱਖੜੀ ਅਸ਼ੁੱਭ ਮੰਨੀ ਜਾਂਦੀ ਹੈ। ਜੇਕਰ ਰੱਖੜੀ ਟੁੱਟ ਗਈ ਹੈ ਤਾਂ ਇਸ ਨੂੰ ਜੋੜ ਕੇ ਜਾਂ ਠੀਕ ਕਰ ਕੇ ਨਹੀਂ ਬੰਨ੍ਹਣਾ ਚਾਹੀਦਾ। ਇਸ ਨੂੰ ਵੀ ਅਸ਼ੁੱਭ ਮੰਨਿਆ ਜਾਂਦਾ ਹੈ। 

PunjabKesari

ਰੱਖੜੀਆਂ ਕਾਲੇ ਰੰਗ ਦੇ ਧਾਗੇ ਵਾਲੀਆਂ ਨਾ ਹੋਣ 
ਰੱਖੜੀ ਖਰੀਦਦੇ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਦੀ ਰੱਖੜੀ ਕਾਲੇ ਰੰਗ ਦੀ ਨਾ ਹੋਵੇ। ਗੁੱਟ 'ਤੇ ਕਦੇ ਵੀ ਕਾਲੇ ਰੰਗ ਦੇ ਧਾਗੇ ਜਾਂ ਮੋਤੀਆਂ ਵਾਲੀ ਰੱਖੜੀ ਨਹੀਂ ਬੰਨ੍ਹਣੀ ਚਾਹੀਦੀ, ਕਿਉਂਕਿ ਇਹ ਅਸ਼ੁੱਭ ਹੁੰਦਾ ਹੈ। ਕਾਲਾ ਰੰਗ ਨਕਾਰਾਤਮਕਤਾ ਨੂੰ ਦਰਸਾਉਂਦਾ ਹੈ।

PunjabKesari

ਭਰਾ ਨੂੰ ਰੱਖੜੀ ਬੰਨ੍ਹਦੇ ਸਮੇਂ ਹੇਠਾਂ ਨਾ ਬਿਠਾਓ
ਰੱਖੜੀ ਬੰਨਦੇ ਸਮੇਂ ਕੋਈ ਵੀ ਭੈਣ ਆਪਣੇ ਭਰਾ ਨੂੰ ਜ਼ਮੀਨ ’ਤੇ ਬਿਠਾ ਕੇ ਰੱਖੜੀ ਨਾ ਬੰਨ੍ਹੇ, ਸਗੋਂ ਉਸ ਨੂੰ ਉੱਚੀ ਥਾਂ 'ਤੇ ਬਿਠਾਉਣ। ਰੱਖੜੀ ਦੌਰਾਨ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਭਰਾ ਦੇ ਸਿਰ 'ਤੇ ਰੁਮਾਲ ਜਾਂ ਕੱਪੜਾ ਜ਼ਰੂਰ ਹੋਵੇ।


sunita

Content Editor

Related News