ਦੋ ਕਿਲੋ ਡੋਡਿਆਂ ਸਮੇਤ ਰਾਜੂ ਕਾਬੂ

Wednesday, Nov 22, 2017 - 06:56 AM (IST)

ਦੋ ਕਿਲੋ ਡੋਡਿਆਂ ਸਮੇਤ ਰਾਜੂ ਕਾਬੂ

ਨੂਰਮਹਿਲ, (ਸ਼ਰਮਾ)- ਪੁਲਸ ਵੱਲੋਂ ਦੋ ਕਿਲੋ ਡੋਡਿਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਥਾਣਾ ਮੁਖੀ ਬਿਕਰਮ ਸਿੰਘ ਦੀ ਅਗਵਾਈ ਹੇਠ ਏ.ਐੱਸ.ਆਈ. ਸਤਪਾਲ ਅਤੇ ਸਹਾਇਕ ਕਰਮਚਾਰੀਆਂ ਨੇ ਸਿੱਧਮ ਮੁਸਤੱਦੀ ਮੋੜ, ਟੀ ਪੁਆਇੰਟ ਨੇੜੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਮਹਿੰਗਾ ਸਿੰਘ ਵਾਸੀ ਮੁਹੱਲਾ ਸਪਰਾਵਾਂ ਮਹਿਤਪੁਰ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News