ਖੇੜੀ ਗੰਡਿਆਂ ਤੋਂ ਲਾਪਤਾ ਹੋਏ 2 ਸਕੇ ਭਰਾਵਾਂ ਦੇ ਮਾਮਲੇ 'ਚ ਆਇਆ ਨਵਾਂ ਮੋੜ

Saturday, Aug 03, 2019 - 01:24 PM (IST)

ਖੇੜੀ ਗੰਡਿਆਂ ਤੋਂ ਲਾਪਤਾ ਹੋਏ 2 ਸਕੇ ਭਰਾਵਾਂ ਦੇ ਮਾਮਲੇ 'ਚ ਆਇਆ ਨਵਾਂ ਮੋੜ

ਰਾਜਪੁਰਾ (ਬਖਸ਼ੀ)—ਰਾਜਪੁਰਾ ਦੇ ਨਾਲ ਲੱਗਦੇ ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਹੋਏ ਦੋ ਬੱਚਿਆਂ ਦੇ ਮਾਮਲੇ 'ਚ ਵਾਇਰਲ ਹੋਈ ਇਕ ਵੀਡੀਓ ਨੇ ਨਵਾਂ ਮੋੜ ਆਇਆ ਹੈ। ਜਾਣਕਾਰੀ ਮੁਤਾਬਕ ਪੁਲਸ ਜਾਂਚ 'ਚ ਹੁਣ ਤੱਕ ਬੱਚਿਆਂ ਦਾ ਪਿਤਾ ਇਹ ਕਹਿ ਰਿਹਾ ਸੀ ਕਿ ਉਸ ਸ਼ਾਮ ਕਰੀਬ 8:45 ਵਜੇ ਘਰ ਆ ਗਏ ਸੀ ਪਰ ਰਾਜਪੁਰਾ ਦੇ ਇਕ ਹੋਟਲ ਦੇ ਸੀ.ਸੀ.ਟੀ.ਵੀ. ਤੋਂ ਖੁਲਾਸਾ ਹੋਇਆ ਹੈ ਕਿ ਬੱਚਿਆਂ ਦਾ ਪਿਤਾ ਉਸੇ ਰਾਤ 9:30 ਵਜੇ ਹੋਟਲ 'ਚ ਖਾਣਾ ਖਾ ਰਿਹਾ ਸੀ।ਇਸ ਵੀਡੀਓ ਤੋਂ ਬਾਅਦ ਜਾਂਚ ਨੂੰ ਨਵਾਂ ਮੋੜ ਮਿਲ ਸਕਦਾ ਹੈ। ਦਰਅਸਲ ਕੁਝ ਦਿਨ ਪਹਿਲਾਂ ਇਕ ਨਹਿਰ 'ਚੋਂ ਬੱਚੇ ਦੀ ਲਾਸ਼ ਬਰਾਮਦ ਹੋਈ ਸੀ। ਲਾਸ਼ ਦੀ ਪਛਾਣ ਕਰਨੀ ਮੁਸ਼ਕਲ ਸੀ, ਇਸੇ ਲਈ ਪੁਲਸ ਬੱਚਿਆਂ ਦੇ ਪਿਤਾ ਦਾ ਡੀ.ਐਨ.ਏ. ਟੈਸਟ ਕਰਵਾ ਕੇ ਲਾਸ਼ ਨਾਲ ਮੇਲ ਕਰਨਾ ਚਾਹੁੰਦੀ ਸੀ ਪਰ ਬੱਚਿਆਂ ਦੇ ਪਿਤਾ ਨੇ ਆਪਣਾ ਡੀ.ਐਨ.ਏ. ਸੈਂਪਲ ਦੇਣ ਤੋਂ ਮਨ੍ਹਾ ਕਰ ਦਿੱਤਾ। 

PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਬੱਚਿਆਂ ਦੀ ਇਕ ਵੀਡੀਓ ਸਾਹਮਣੇ ਆਈ ਸੀ ਜਿਸ 'ਚ ਉਹ ਇਕ ਟਰੈਕਟਰ ਪਿੱਛੇ ਭੱਜ ਰਹੇ ਸਨ। ਉੱਥੇ ਹੀ ਪਟਿਆਲਾ ਦੇ ਐੱਸ.ਐੱਸ.ਪੀ. ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਕ ਵੀਡੀਓ ਜ਼ਰੂਰ ਮਿਲੀ ਹੈ, ਜਿਸ 'ਚ ਬੱਚਿਆਂ ਦੇ ਪਿਤਾ ਕਿਸੀ ਹੋਟਲ ਵਿਚ 9:25 ਦੇ ਕਰੀਬ ਆਪਣੇ ਦੋਸਤਾਂ ਨਾਲ ਖਾਣਾ ਅਤੇ ਸ਼ਰਾਬ ਪੀ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਸਾਫ ਹੈ ਕਿ ਬੱਚਿਆਂ ਨੂੰ ਫੋਰਸਵਲੀ ਨਹੀਂ ਚੁੱਕਿਆ ਗਿਆ ਉਨ੍ਹਾਂ ਦੀਆਂ ਕਈ ਟੀਮਾਂ ਇਸ ਕੇਸ ਨੂੰ ਲੈ ਕੇ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਜਲਦ ਇਸ ਕੇਸ ਨੂੰ ਹਲ ਕਰ ਲਿਆ ਜਾਵੇਗਾ।  


author

Shyna

Content Editor

Related News