ਕਾਂਗਰਸ, ਆਪ ਤੇ ਅਕਾਲੀ ਦਲ ਕਰ ਰਹੇ ਜਾਤ, ਪੰਥ ਤੇ ਮਜ਼ਹਬ ਦੀ ਸਿਆਸਤ : ਰਾਜਨਾਥ ਸਿੰਘ

02/15/2022 12:48:08 PM

ਫਰੀਦਕੋਟ/ਸ੍ਰੀ ਮੁਕਤਸਰ ਸਾਹਿਬ (ਰਵੀ ਬਾਂਸਲ, ਪਵਨ ਤਨੇਜਾ, ਖੁਰਾਣਾ)- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿਕਾਂਗਰਸ, ‘ਆਪ’, ਅਕਾਲੀ ਦਲ ਇਹ ਸਾਰੀਆਂ ਪਾਰਟੀਆਂ ਜਾਤ, ਪੰਥ ਅਤੇ ਮਜ਼ਹਬ ਦੇ ਨਾਮ ’ਤੇ ਰਾਜਨੀਤੀ ਕਰਦੀਆਂ ਹਨ, ਜਦਕਿ ਭਾਜਪਾ ਸਿਰਫ ਇਨਸਾਫ ਤੇ ਇਨਸਾਨੀਅਤ ਦੇ ਨਾਮ ’ਤੇ ਰਾਜਨੀਤੀ ਕਰਦੀ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਸਿਰਫ਼ ਸਰਕਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਬਲਕਿ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੇ ਨਿਸ਼ਾਨੇ 'ਤੇ ਭਾਜਪਾ, ਕਿਹਾ- ਮੈਂ ਨਸ਼ੇ ਦਾ ਮੁੱਦਾ ਚੁਕਿਆ ਤਾਂ ਮੇਰਾ ਮਜ਼ਾਕ ਉਡਾਇਆ ਗਿਆ

ਪੰਜਾਬ ’ਚ ਸਰਕਾਰ ਬਣਾ ਕੇ ਦੇਸ਼ ਨੂੰ ਨਾਲ ਲੈ ਕੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ
ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਗੌਰਵ ਕੱਕੜ ਤੇ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ਵਿਖੇ ਭਾਜਪਾ-ਪੀ. ਐੱਲ. ਸੀ.-ਸੰਯੁਕਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਰਾਜੇਸ਼ ਗੋਰਾ ਪਠੇਲਾ ਦੇ ਹੱਕ ’ਚ ਚੋਣ ਰੈਲੀ ਦੌਰਾਨ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਵਾਰ ਜੋ ਸਮਰਥਨ ਮਿਲ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਇਸ ਵਾਰ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ ਭਾਰਤ ਦੀ ਆਤਮਾ ਹੈ ਅਤੇ ਸਿੱਖਾਂ ਦੀ ਕੁਰਬਾਨੀ ਕਦੇ ਭੁਲਾਈ ਨਹੀਂ ਜਾ ਸਕਦੀ। ਰੈਲੀ ਦੌਰਾਨ ਮੰਚ ’ਤੇ ਕੇਂਦਰੀ ਖੇਤੀ ਮੰਤਰੀ ਕੈਲਾਸ਼ ਚੋਧਰੀ, ਭਾਰਤ ਭੂਸ਼ਣ ਬਿੰਟਾ, ਅਸ਼ਵਨੀ ਗਿਰਧਰ, ਸੰਦੀਪ ਗਿਰਧਰ, ਐੱਮ. ਸੀ. ਸਤਪਾਲ ਪਠੇਲਾ, ਗੁਰਚਰਨ ਸਿੰਘ ਸੰਧੂ, ਪੁਸ਼ਪਿੰਦਰ ਭੰਡਾਰੀ, ਮਿੰਕਲ ਬਜਾਜ ਆਦਿ ਮੌਜੂਦ ਸਨ। ਰੈਲੀ ਦੌਰਾਨ ਰੱਖਿਆ ਮੰਤਰੀ ਨੇ ਮੁਕਤਸਰ ਤੋਂ ਗੋਰਾ ਪਠੇਲਾ ਨੂੰ ਬਹੁਮਤ ਨਾਲ ਜਿਤਾਉਣ ਦੀ ਗੱਲ ਕਹੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News