ਕੈਬਨਿਟ ਮੰਤਰੀ ਤਿ੍ਰਪਤ ਬਾਜਵਾ ਨੇ ਦੱਸੀ ਪੰਜਾਬ ’ਚ ਕੀ ਹੈ ਬਰਡ ਫਲੂ ਦੀ ਸਥਿਤੀ

Friday, Jan 29, 2021 - 10:34 PM (IST)

ਕੈਬਨਿਟ ਮੰਤਰੀ ਤਿ੍ਰਪਤ ਬਾਜਵਾ ਨੇ ਦੱਸੀ ਪੰਜਾਬ ’ਚ ਕੀ ਹੈ ਬਰਡ ਫਲੂ ਦੀ ਸਥਿਤੀ

ਚੰਡੀਗੜ੍ਹ : ਪੰਜਾਬ ਦੇ ਪਸ਼ੂ ਪਾਲਣ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਹੁਣ ਤੱਕ ਵੀ ਬਰਡ ਫਲੂ ਤੋਂ ਲਗਭਗ ਬਚਿਆ ਹੋਇਆ ਹੈ। ਬਾਜਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਰਿਜੀਨਲ ਡਜੀਜ ਡਾਇਗੋਨੋਸਟਿਕ ਲੈਬਾਰਟਰੀ ਜਲੰਧਰ ਵਿਖੇ ਟੈਸਟ ਕੀਤੇ ਸੈਂਪਲਾਂ ਵਿਚੋਂ ਪੰਜਾਬ ਦੇ 99.5% ਪਲੋਟਰੀ ਫਾਰਮ ਬਰਡ ਫਲੂ ਦੀ ਬਿਮਾਰੀ ਤੋਂ ਰਹਿਤ ਹਨ। ਉਨ੍ਹਾਂ ਦੱਸਿਆ ਕਿ ਸਿਰਫ 0.5% ਫਾਰਮ ਹੀ ਬਰਡ ਫਲੂ ਦੀ ਬਿਮਾਰੀ ਤੋਂ ਪ੍ਰਭਾਵਿਤ ਪਾਏ ਗਏ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਸਮੂਹ ਪੋਲਟਰੀ ਫਾਰਮਾਂ/ ਬੈਕਯਾਰਡ ਪੋਲਟਰੀ ਨੂੰ 100% ਟੈਸਟ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਸੂਬੇ ਨੂੰ ਬਰਡ ਫਲੂ ਤੋਂ ਰਾਹਤ ਦਿਵਾਈ ਜਾਵੇਗੀ ਤਾਂ ਜੋ ਅੰਡੇ ਅਤੇ ਮੀਟ ਦਾ ਸੇਵਨ ਕਰਨ ਵਾਲਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਖਦਸ਼ਾ ਜਾਂ ਸ਼ੰਕਾ ਨਾ ਰਹੇ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਮਾਰੀ ਰਹਿਤ ਪੋਲਟਰੀ ਪ੍ਰੋਡਕਟਸ ਮੁਹੱਈਆ ਕਰਵਾਉਣ ਲਈ ਬਚਨਬੱਧ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦਾ ਡਰ ਜਾ ਸ਼ੰਕਾ ਨਾ ਰਹੇ।

ਇਹ ਵੀ ਪੜ੍ਹੋ : ਅੰਦੋਲਨ ’ਚੋਂ ਪਰਤੇ ਨੌਜਵਾਨਾਂ ਦਾ ਦੀਪ ਸਿੱਧੂ ਤੇ ਲੱਖਾ ਸਿਧਾਣਾ ’ਤੇ ਵੱਡਾ ਖੁਲਾਸਾ (ਵੀਡੀਓ)

ਪੰਜਾਬ ਵਿਚ ਬਰਡ ਫਲੂ ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਦੱਸਿਆ ਕਿ ਪੰਜਾਬ ਵਿਚ ਜਲੰਧਰ ਵਿਖੇ ਰਿਜੀਨਲ ਡਜੀਜ ਡਾਇਗੋਨੋਸਟਿਕ ਲੈਬਾਰਟਰੀ ਵਿਖੇ ਹੁਣ ਤੱਕ 8022 ਨਮੂਨਿਆਂ ਨੂੰ ਟੈਸਟ ਕੀਤਾ ਗਿਆ। ਉਨ੍ਹਾਂ ਨਾਲ ਹੀ ਦੱਸਿਆ ਕਿ ਪੰਜਾਬ ਵਿਚ ਕਰੀਬ ਕੁੱਲ 641 ਅੰਡੇ ਦੇਣ ਵਾਲੀਆਂ ਮੁਰਗੀਆਂ ਦੇ ਫਾਰਮ ਅਤੇ ਮੀਟ ਦਾ ਉਤਪਾਦਨ ਕਰਨ ਵਾਸਤੇ ਕਰੀਬ 2851 ਫਾਰਮ ਹਨ ਅਤੇ ਹੁਣ ਤੱਕ ਕਰੀਬ 750 ਫਾਰਮਾਂ ਤੋਂ ਨਮੂਨੇ ਇਕੱਠੇ ਕਰਕੇ ਆਰ. ਡੀ. ਡੀ. ਐੱਲ. ਜਲੰਧਰ ਵਿਖੇ ਟੈਸਟ ਕੀਤੇ ਗਏ ਹਨ।

ਇਹ ਵੀ ਪੜ੍ਹੋ : ਲੁਧਿਆਣਾ ਦੀ ਸਬਜ਼ੀ ਮੰਡੀ ’ਚ ਹੁੰਦਾ ਕਾਲਾ ਧੰਦਾ, ਸ਼ਾਮ ਢਲਦੇ ਹੀ ਬਣ ਜਾਂਦੀ ਜਿਸਮ ਫਰੋਸ਼ੀ ਦਾ ਅੱਡਾ

ਵਧੀਕ ਮੁੱਖ ਸਕੱਤਰ ਨੇ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਮਾਸ ਅਤੇ ਅੰਡੇ ਨੂੰ ਪੂਰੀ ਤਰ੍ਹਾਂ ਪਕਾ ਕੇ ਖਾਇਆ ਜਾਵੇ ਕਿਉਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਮੀਟ ਅਤੇ ਅੰਡਿਆਂ ਨੂੰ 70 ਡਿਗਰੀ ਸੈਲੀਅਸ ਤਾਪਮਾਨ ਤੇ 20 ਮਿੰਟ ਲਈ ਪਕਾਇਆ ਜਾਵੇ ਤਾਂ ਉਸ ਵਿਚ ਬਰਡ ਫਲੂ ਵਰਗੀ ਬਿਮਾਰੀ ਦੇ ਅੰਸ਼ ਦਾ ਮੁਕੰਮਲ ਖ਼ਾਤਮਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੋਲਟਰੀ ਫਾਰਮਰਾਂ ਨੂੰ ਉਨ੍ਹਾਂ ਦੇ ਪੋਲਟਰੀ ਫਾਰਮਾਂ ਦੇ ਟੈਸਟ ਕਰਵਾਉਣ ਲਈ ਪੂਰਾ ਸਹਿਯੋਗ ਦੇਵੇਗੀ ਅਤੇ ਇਹ ਟੈਸਟ ਪੂਰੀ ਤਰ੍ਹਾਂ ਬਿਨਾਂ ਕਿਸੇ ਲਾਗਤ ਤੋਂ ਮੁਫਤ ਕੀਤੇ ਜਾਣਗੇ।

ਇਹ ਵੀ ਪੜ੍ਹੋ : ਰੋਪੜ ਦੇ ਨਾਮੀ ਹੋਟਲ ’ਚ 15 ਸਾਲਾ ਕੁੜੀ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ


author

Gurminder Singh

Content Editor

Related News