ਨੌਜਵਾਨ ਨੂੰ ਥੱਪੜ ਮਾਰਨ ਦੇ ਮਾਮਲੇ ''ਤੇ ਬੀਬੀ ਰਾਜਿੰਦਰ ਕੌਰ ਭੱਠਲ ਦਾ ਵੱਡਾ ਬਿਆਨ

Monday, May 06, 2019 - 06:52 PM (IST)

ਨੌਜਵਾਨ ਨੂੰ ਥੱਪੜ ਮਾਰਨ ਦੇ ਮਾਮਲੇ ''ਤੇ ਬੀਬੀ ਰਾਜਿੰਦਰ ਕੌਰ ਭੱਠਲ ਦਾ ਵੱਡਾ ਬਿਆਨ

ਸੰਗਰੂਰ : ਬੀਤੇ ਦਿਨੀਂ ਚੋਣ ਪ੍ਰਚਾਰ ਦੌਰਾਨ ਨੌਜਵਾਨ ਨੂੰ ਥੱਪੜ ਮਾਰੇ ਜਾਣ ਦੀ ਘਟਨਾ 'ਤੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਪੱਸ਼ਟੀਕਰਨ ਦਿੱਤਾ ਹੈ। ਬੀਬੀ ਭੱਠਲ ਦਾ ਕਹਿਣਾ ਹੈ ਕਿ ਆਪਣੀ ਹਾਰ ਨੂੰ ਦੇਖ ਕੇ ਆਮ ਆਦਮੀ ਪਾਰਟੀ ਬੌਖਲਾ ਗਈ ਹੈ, ਜਿਸ ਕਾਰਨ ਕਿਸੇ ਨਾ ਕਿਸੇ ਵਿਅਕਤੀ ਨੂੰ ਭੇਜ ਕੇ ਕਾਂਗਰਸ ਦੇ ਚੋਣ ਪ੍ਰਚਾਰ ਸਮਾਗਮਾਂ ਵਿਚ ਖਲਲ ਪਾਇਆ ਜਾ ਰਿਹਾ ਹੈ। ਭੱਠਲ ਨੇ ਕਿਹਾ ਕਿ ਜੇਕਰ ਕੋਈ ਵੀ ਉਨ੍ਹਾਂ ਤੋਂ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਪੁੱਛ ਸਕਦਾ ਹੈ ਪਰ ਉਕਤ ਨੌਜਵਾਨ ਜਾਣ ਬੁੱਝ ਕੇ ਪ੍ਰੋਗਰਾਮ ਵਿਚ ਹੰਗਾਮਾ ਕਰ ਰਿਹਾ ਸੀ। ਬੀਬੀ ਮੁਤਾਬਕ ਉਕਤ ਨੌਜਵਾਨ ਕੋਲੋਂ ਖੜ੍ਹਾ ਵੀ ਨਹੀਂ ਸੀ ਹੋਇਆ ਜਾ ਰਿਹਾ ਅਤੇ ਉਹ ਵਾਰ-ਵਾਰ ਉਕਤ ਨੌਜਵਾਨ ਨੂੰ ਸਮਝਾ ਰਹੇ ਸਨ ਪਰ ਬਾਵਜੂਦ ਇਸ ਦੇ ਉਹ ਪ੍ਰੋਗਰਾਮ ਵਿਚ ਹੰਗਾਮਾ ਕਰ ਰਿਹਾ ਸੀ। 

PunjabKesari
ਦੱਸਣਯੋਗ ਹੈ ਕਿ ਐਤਵਾਰ ਨੂੰ ਬੀਬੀ ਰਾਜਿੰਦਰ ਕੌਰ ਭੱਠਲ ਆਪਣੇ ਜੱਦੀ ਹਲਕੇ ਲਹਿਰਾਗਾਗਾ ਵਿਚ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਢਿੱਲੋਂ ਦੇ ਹੱਕ ਵਿਚ ਪ੍ਰਚਾਰ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਜਦੋਂ ਉਹ ਬੁਸ਼ਹਿਰਾ ਪਿੰਡ ਵਿਚ ਪਹੁੰਚੇ ਤਾਂ ਇਕ ਨੌਜਵਾਨ ਨੇ ਚੋਣ ਸਭਾ ਦੌਰਾਨ ਉਨ੍ਹਾਂ ਨੂੰ ਸਵਾਲ ਕੀਤਾ ਤਾਂ ਭੱਠਲ ਭੜਕ ਗਈ ਤੇ ਨੌਜਵਾਨ ਦੇ ਥੱਪੜ ਜੜ ਦਿੱਤਾ। ਬੀਬੀ ਭੱਠਲ ਵਲੋਂ ਨੌਜਵਾਨ 'ਤੇ ਥੱਪੜ ਮਾਰਨ ਤੋਂ ਬਾਅਦ ਵੱਖ-ਵੱਖ ਆਗੂਆਂ ਵਲੋਂ ਇਸ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਜਾ ਰਿਹਾ ਹੈ।


author

Gurminder Singh

Content Editor

Related News