ਟਕਸਾਲੀਆਂ ਦੇ ਗੜ੍ਹ 'ਚ ਅੱਜ ਗਰਜਣਗੇ 'ਅਕਾਲੀ'

Thursday, Feb 13, 2020 - 11:40 AM (IST)

ਟਕਸਾਲੀਆਂ ਦੇ ਗੜ੍ਹ 'ਚ ਅੱਜ ਗਰਜਣਗੇ 'ਅਕਾਲੀ'

ਰਾਜਾਸਾਂਸੀ : ਟਕਸਾਲੀਆਂ ਦੇ ਗੜ੍ਹ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਮੁੱਚੀ ਅਕਾਲੀ ਲੀਡਰਸ਼ਿਪ ਪਹੁੰਚ ਰਹੀ ਹੈ।

ਇਥੇ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਪ੍ਰੋਗਰਾਮਾਂ ਖਿਲਾਫ ਬਾਕੀ ਰਹਿੰਦੇ 15 'ਚ 13 ਫਰਵਰੀ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ 11 ਅਪ੍ਰੈਲ ਨੂੰ ਮੋਹਾਲੀ ਵਿਖੇ ਸੰਪੰਨ ਹੋਣ ਵਾਲੇ ਧਰਨਿਆਂ ਦੀਆਂ ਤਾਰੀਕਾਂ ਦਾ ਫੈਸਲਾ ਲਿਆ ਹੈ। ਇਸ ਦੇ ਚੱਲਦਿਆਂ ਅੰਮ੍ਰਿਤਸਰ ਵਿਚ 13 ਫਰਵਰੀ, ਫਿਰੋਜ਼ਪੁਰ ਵਿਚ 25 ਫਰਵਰੀ, ਬਠਿੰਡਾ ਵਿਚ 29 ਫਰਵਰੀ, ਤਰਨਤਾਰਨ ਵਿਚ 4 ਮਾਰਚ, ਮਾਨਸਾ ਵਿਚ 7 ਮਾਰਚ, ਆਨੰਦਪੁਰ ਸਾਹਿਬ ਹੋਲਾ ਮਹੱਲਾ ਕਾਨਫਰੰਸ 9 ਮਾਰਚ ਨੂੰ, ਫਾਜ਼ਿਲਕਾ ਵਿਚ ਧਰਨਾ 10 ਮਾਰਚ, ਹੁਸ਼ਿਆਰਪੁਰ ਵਿਚ 14 ਮਾਰਚ, ਲੁਧਿਆਣਾ ਵਿਚ 15, ਕਪੂਰਥਲਾ ਵਿਚ 18, ਫਤਿਹਗੜ੍ਹ ਸਾਹਿਬ ਵਿਚ 21, ਨਵਾਂਸ਼ਹਿਰ ਵਿਚ 23, ਪਠਾਨਕੋਟ ਵਿਚ 28, ਜਲੰਧਰ ਵਿਖੇ 29 ਮਾਰਚ, ਗੁਰਦਾਸਪੁਰ ਵਿਚ 4 ਅਪ੍ਰੈਲ ਅਤੇ ਮੁਹਾਲੀ ਵਿਚ 11 ਅਪ੍ਰੈਲ ਨੂੰ ਜ਼ਿਲਾ ਪੱਧਰੀ ਰੋਸ ਧਰਨੇ ਦਿੱਤੇ ਜਾਣਗੇ।


author

Baljeet Kaur

Content Editor

Related News