ਅਫੀਮ ਤਸਕਰੀ ਮਾਮਲੇ ’ਚ ਰਾਜਸਥਾਨ ਦੇ ਹਰਨੂਰ ਨੇ ਮੰਗੀ ਜ਼ਮਾਨਤ, ਪੁਲਸ ’ਤੇ ਵੀ ਅਗਵਾ ਦਾ ਕੇਸ ਦਰਜ

Friday, May 13, 2022 - 02:15 PM (IST)

ਅਫੀਮ ਤਸਕਰੀ ਮਾਮਲੇ ’ਚ ਰਾਜਸਥਾਨ ਦੇ ਹਰਨੂਰ ਨੇ ਮੰਗੀ ਜ਼ਮਾਨਤ, ਪੁਲਸ ’ਤੇ ਵੀ ਅਗਵਾ ਦਾ ਕੇਸ ਦਰਜ

ਚੰਡੀਗੜ੍ਹ : ਅਫ਼ੀਮ ਤਸਕਰੀ ਦੇ ਮਾਮਲੇ 'ਚ ਪੰਜਾਬ ਪੁਲਸ ਵਲੋਂ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤੇ ਗਏ ਅਤੇ ਇਸ ਸਮੇਂ ਗੁਰਦਾਸਪੁਰ ਜੇਲ ਵਿਚ ਬੰਦ ਹਰਨੂਰ ਸਿੰਘ ਨੇ ਹੁਸ਼ਿਆਰਪੁਰ ਅਦਾਲਤ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਇਥੇ ਦੱਸਣਯੋਗ ਹੈ ਕਿ ਬੀਤੇ ਦਿਨੀਂ ਹਰਨੂਰ ਨੂੰ ਅਗਵਾ ਕਰਨ ਦੇ ਦੋਸ਼ 'ਚ ਪੁਲਸ ਦੇ ਡੀ.ਐੱਸ.ਪੀ. ਅਤੇ ਇੰਸਪੈਕਟਰ ਸਮੇਤ 14 ਪੁਲਸ ਵਾਲਿਆਂ 'ਤੇ ਵੀ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਪੁਲਸ ਨੇ ਫਿਲਹਾਲ ਕੋਈ ਪੱਖ ਨਹੀਂ ਰੱਖਿਆ ਹੈ।

ਇਹ ਵੀ ਪੜੋ :-  CM ਮਾਨ ਦੇ ਸ਼ਹਿਰ ’ਚ ਵੱਡੀ ਵਾਰਦਾਤ, ਸਿਰ 'ਚ ਗੋਲ਼ੀ ਮਾਰ ਨੌਜਵਾਨ ਦਾ ਕੀਤਾ ਕਤਲ

ਹਾਈਕੋਰਟ ਨੇ ਕੋਰਟ ਪ੍ਰੌਸੀਡਿੰਗ 'ਤੇ ਲਾਈ ਰੋਕ

ਇਸ ਮਾਮਲੇ 'ਚ ਹੁਸ਼ਿਆਰਪੁਰ ਪੁਲਸ ਵਲੋਂ ਹਰਨੂਰ ਦੇ ਖ਼ਿਲਾਫ਼ ਹਾਈਕੋਰਟ 'ਚ ਚਲਾਨ ਪੇਸ਼ ਕੀਤਾ ਗਿਆ ਹੈ। ਇਸਦੀ ਸੁਣਵਾਈ ਹੁਸ਼ਿਆਰਪੁਰ ਦੀ ਕੋਰਟ 'ਚ ਚੱਲ ਰਹੀ ਹੈ। ਹਾਈਕੋਰਟ ਦੀਆਂ ਹਦਾਇਤਾਂ 'ਤੇ ਹੀ ਪੰਜਾਬ ਪੁਲਸ 'ਤੇ ਅਗਵਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਹਾਈਕੋਰਟ ਨੇ ਹੁਸ਼ਿਆਰਪੁਰ ਕੋਰਟ ਨੂੰ ਚਲਾਨ 'ਤੇ ਅੱਗੇ ਦੀ ਕਾਰਵਾਈ ਕਰਨ 'ਤੇ ਰੋਕ ਲਗਾ ਦਿੱਤੀ ਗਈ ਹੈ। 

ਪੁਲਸ ਦੀ ਕਹਾਣੀ- ਹਿਮਾਚਲ ਤੋਂ ਆਉਂਦੇ ਹੋਏ ਫੜਿਆ

ਹੁਸ਼ਿਆਰਪੁਰ ਪੁਲਸ ਨੇ 7 ਮਾਰਚ ਨੂੰ ਹਰਨੂਰ ਸਿੰਘ ਨੂੰ ਫੜਿਆ ਕੀਤਾ ਸੀ। ਪੁਲਸ ਨੇ ਉਸ ਵੇਲੇ ਇਹ ਕਿਹਾ ਸੀ ਕਿ ਹਰਨੂਰ ਨਾਮ ਦੇ ਨੌਜਵਾਨ ਕੋਲੋਂ 10 ਕਿਲੋ ਅਫ਼ੀਮ ਬਰਾਮਦ ਕੀਤਾ ਗਈ ਹੈ। ਪੁਲਸ ਨੇ ਇਹ ਵੀ ਦੱਸਿਆ ਸੀ ਕਿ ਹਿਮਾਚਲ ਵਲੋਂ ਆ ਰਹੀ ਰਾਜਸਥਾਨ ਨੰਬਰ ਦੀ ਗੱਡੀ ਨੂੰ ਚੈਕਿੰਗ ਲਈ ਰੋਕਿਆ ਗਿਆ ਸੀ। ਉਸ ਗੱਡੀ ਦੀ ਤਲਾਸ਼ੀ ਲੈਣ 'ਤੇ  ਪੁਲਸ ਨੂੰ ਅਫ਼ੀਮ ਬਰਾਮਦ ਹੋਈ ਸੀ। 

ਇਹ ਵੀ ਪੜੋ :- ਵੈਸਟ ਹਲਕੇ ’ਚ ਆਗੂ ਦੇਣ ਲੱਗੇ ਲਾਟਰੀ ਤੇ ਦੜਾ-ਸੱਟਾ ਕਾਰੋਬਾਰੀਆਂ ਨੂੰ ਖੁੱਲ੍ਹੀ ਸਰਪ੍ਰਸਤੀ

ਸੀ.ਸੀ.ਟੀ.ਵੀ. ਤੋਂ ਖੁੱਲੀ ਪੋਲ

ਹਰਨੂਰ ਰਾਜਸਥਾਨ ਦੀ ਕੋਟਾ ਵਿਚ ਸਾਂਵਲਪੁਰਾ ਥਾਣਾ ਦਾ ਰਹਿਣ ਵਾਲਾ ਹੈ। ਉਸ 'ਤੇ ਅਫ਼ੀਮ ਤਸਕਰੀ ਦੇ ਕੇਸ ਬਾਰੇ ਪਤਾ ਲੱਗਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸੀ.ਸੀ.ਟੀ.ਵੀ. ਵੀਡੀਓ ਕੱਢਵਾਈ। ਇਸ ਤੋਂ ਪਤਾ ਲੱਗਾ ਕਿ ਹਰਨੂਰ ਨੂੰ IELTS ਦੇ ਬਹਾਨੇ ਕੋਟਾ ਬੁਲਿਆ ਗਿਆ ਸੀ। ਉਥੋਂ ਪੰਜਾਬ ਪੁਲਸ ਦੀ ਇਨੋਵਾ ਅਤੇ ਸਰਕਾਰੀ ਬੁਲੇਰੋ 'ਚ ਹਰਨੂਰ ਨੂੰ ਪੰਜਾਬ ਲਿਆਂਦਾ ਗਿਆ। ਜਿਸ ਤੋਂ ਬਾਅਦ ਉਸ 'ਤੇ ਕੇਸ ਦਰਜ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਅਗਵਾ ਕਰਨ ਦੇ ਕੇਸ ਦੇ ਦੋਸ਼ 'ਚ ਰਾਜਸਥਾਨ ਦੀ ਪੁਲਸ ਨੇ ਲਖਵੀਰ ਸਿੰਘ, ਗੁਰਲਾਭ ਸਿੰਘ, ਲਾਲ ਸਿੰਘ, ਗੁਰਨਾਮ ਸਿੰਘ, ਮਹੇਸ਼ ਸਿੰਘ, ਆਰਤੀ, ਬੂਟਾ ਸਿੰਘ , ਸੁਖਦੇਵ ਕੁਮਾਰ, ਸੁਮੀਤ ਕੁਮਾਰ, ਰਮਨ ਕੁਮਾਰ, ਜਸਪ੍ਰੀਤ ਸਿੰਘ ਅਤੇ ਇਕ ਪੀ.ਪੀ.ਐੱਸ. ਅਫ਼ਸਰ ਨੂੰ ਨਾਮਜਦ ਕੀਤਾ ਗਿਆ ਹੈ। ਰਾਜਸਥਾਨ ਪੁਲਸ ਨੇ ਇਸ ਮਾਮਲੇ 'ਚ ਆਈ.ਪੀ.ਸੀ. ਦੀ ਧਾਰਾ 365,343,394,115,167 ਅਤੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 59 ਦੇ ਤਹਿਤ ਕੇਸ ਦਰਜ ਕੀਤਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

Anuradha

Content Editor

Related News